ਪੰਜਾਬ ਦਾ ਪੁੱਤ ਅਭਿਸ਼ੇਕ ਸ਼ਰਮਾ ਬਣਿਆ T20 ਕ੍ਰਿਕਟ ਦਾ ਨੰਬਰ 1 ਬੱਲੇਬਾਜ਼

ਅੰਮ੍ਰਿਤਸਰ : ਗੁਰੂਨਗਰੀ ਅੰਮ੍ਰਿਤਸਰ ਦਾ ਕ੍ਰਿਕਟ ਖਿਡਾਰੀ ਅਭਿਸ਼ੇਕ ਸ਼ਰਮਾ ਨੇ ਇੱਕ ਵਾਰ ਫੇਰ ਤੋਂ ਪੰਜਾਬ ਅਤੇ ਭਾਰਤ ਦਾ ਨਾਮ ਕੀਤਾ ਰੋਸ਼ਨ । ICC T20 ਇੰਟਰਨੈਸ਼ਨਲ ਰੈਂਕਿੰਗ ਦੇ ਵਿੱਚ ਪਹਿਲਾ ਰੈਂਕ ਕੀਤਾ ਹਾਸਿਲ।

ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅਭਿਸ਼ੇਕ ਸ਼ਰਮਾ ਦੀ ਭੈਣਾਂ ਨੇ ਕਿਹਾ ਕਿ ਅੱਜ ਪੂਰੇ ਭਾਰਤ ਨੂੰ ਅਭਿਸ਼ੇਕ ਸ਼ਰਮਾ ਦੇ ਉੱਤੇ ਮਾਨ ਹੈ।। ਉਨਾਂ ਨੇ ਕਿਹਾ ਕਿ ਬਚਪਨ ਵਿੱਚ ਮੈਂ ਅਭਿਸ਼ੇਕ ਸ਼ਰਮਾ ਨੂੰ ਬੋਲਿੰਗ ਕਰਦੀ ਸੀ। ਅਤੇ ਬਚਪਨ ਤੋਂ ਹੀ ਅਭਿਸ਼ੇਸ਼ ਸ਼ਰਮਾ ਨੂੰ ਕ੍ਰਿਕਟ ਖੇਡਣ ਦਾ ਸ਼ੌਂਕ ਸੀ।, ਅੱਜ ਉਸ ਦੀ ਮਿਹਨਤ ਰੰਗ ਲਿਆਈ ਹੈ, ਦੂਜੇ ਪਾਸੇ ਇੰਟਰਨੈਸ਼ਨਲ ਵਨ ਡੇ ਰੈਕਿੰਗ ਵਿੱਚ ਪੰਜਾਬ ਦਾ ਪੁੱਤਰ ਸ਼ੁਭਮੰਨ ਗਿੱਲ ਨੇ ਵੀ ਪਹਿਲਾ ਰੈਂਕ ਹਾਸਿਲ ਕੀਤਾ ਉਨਾਂ ਨੂੰ ਵੀ ਅਭਿਸ਼ੇਕ ਸ਼ਰਮਾ ਦੀ ਭੈਣਾਂ ਦੇ ਵੱਲੋਂ ਦਿੱਤੀ ਗਈ ਵਧਾਈ, ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਭਿਸ਼ੇਕ ਸ਼ਰਮਾ ਅਤੇ ਸ਼ੁਭਮੰਨ ਗਿੱਲ ਹੋਰ ਵੀ ਬੁਲੰਦੀਆਂ ਤੱਕ ਪਹੁੰਚਣਗੇ ਅਤੇ ਭਾਰਤ ਦਾ ਨਾਮ ਰੋਸ਼ਨ ਕਰਨਗੇ