ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੋਬੇਲ ਸ਼ਾਂਤੀ ਪੁਰਸਕਾਰ ਨਾ ਮਿਲਣ ਕਾਰਨ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਹਨ। ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਾਹਰ ਸਟੋਰੇ ਨੂੰ ਭੇਜੇ ਇੱਕ ਪੱਤਰ ਦੀ ਜਾਣਕਾਰੀ ਲੀਕ ਹੋਈ ਹੈ, ਜਿਸ ਵਿੱਚ ਟਰੰਪ ਨੇ ਕਿਹਾ ਕਿ ਹੁਣ ਉਹ ਦੁਨੀਆ ਵਿੱਚ ਸ਼ਾਂਤੀ ਬਾਰੇ ਸੋਚਣ ਨੂੰ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ।
ਪਬਲਿਕ ਬ੍ਰਾਡਕਾਸਟਿੰਗ ਸਰਵਿਸ (PBS) ਮੁਤਾਬਕ ਟਰੰਪ ਨੇ ਮੰਨਿਆ ਹੈ ਕਿ ਨੋਬੇਲ ਇਨਾਮ ਨਾ ਮਿਲਣ ਦੀ ਨਿਰਾਸ਼ਾ ਦਾ ਅਸਰ ਉਨ੍ਹਾਂ ਦੇ ਗ੍ਰੀਨਲੈਂਡ ‘ਤੇ ਅਮਰੀਕੀ ਕਬਜ਼ੇ ਸੰਬੰਧੀ ਰੁਖ ‘ਤੇ ਪਿਆ ਹੈ। ਪੱਤਰ ਵਿੱਚ ਟਰੰਪ ਨੇ ਲਿਖਿਆ ਕਿ ਕਈ ਯੁੱਧ ਰੁਕਵਾਉਣ ਦੇ ਬਾਵਜੂਦ ਉਨ੍ਹਾਂ ਨੂੰ ਨੋਬੇਲ ਇਨਾਮ ਨਹੀਂ ਮਿਲਿਆ, ਜਿਸ ਤੋਂ ਬਾਅਦ ਗਲੋਬਲ ਮਾਮਲਿਆਂ ਨੂੰ ਦੇਖਣ ਦਾ ਉਨ੍ਹਾਂ ਦਾ ਨਜ਼ਰੀਆ ਬਦਲ ਗਿਆ ਹੈ।
ਟਰੰਪ ਨੇ ਇਸ਼ਾਰਾ ਦਿੱਤਾ ਹੈ ਕਿ ਹੁਣ ਉਹ ਅਮਰੀਕਾ ਦੇ ਹਿੱਤਾਂ ਨੂੰ ਪਹਿਲ ਦਿੰਦੇ ਹੋਏ ਗ੍ਰੀਨਲੈਂਡ ਮਾਮਲੇ ‘ਚ ਸਖ਼ਤ ਕਦਮ ਚੁੱਕ ਸਕਦੇ ਹਨ।
