ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੰਕੁਰ ਨਰੂਲਾ ਨੂੰ Apostle Of Peace ਦੇ ਐਵਾਰਡ ਨਾਲ ਕੀਤਾ ਸਨਮਾਨਿਤ

ਦੇਸ਼ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ’ ਅਪੋਸਟਲ ਅੰਕੁਰ ਯੂਸਫ਼ ਨਰੂਲਾ ਆਪਣੀ ਪਤਨੀ ਸੋਨੀਆ ਨਾਲ ਉਥੋਂ ਦੀ ਰਾਜਧਾਨੀ ਪੋਰਟ ਮੌਰੇਸਬੀ ਪਹੁੰਚੇ, ਜਿੱਥੇ ਪ੍ਰਧਾਨ ਮੰਤਰੀ ਜੇਮਸ ਮਾਰਾਪੇ ਅਤੇ ਓਹਨਾਂ ਦੀ ਪਤਨੀ ਰੇਚਲ ਮਾਰਾਪੇ ਵੱਲੋ ਅਤੇ ਪੂਰੇ ਪ੍ਰਧਾਨ ਮੰਤਰੀ ਦਫ਼ਤਰ ਵੱਲੋ ਅਪੋਸਟਲ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਅਪੋਸਟਲ ਅੰਕੁਰ ਨਰੂਲਾ ਨੇ ਦਸਿਆ ਕਿ ਕਿਸ ਤਰ੍ਹਾਂ ਓਹਨਾਂ ਦਾ ਮਸੀਹ ਜੀਵਨ ਵਿੱਚ ਆਉਣਾ ਹੋਇਆ ਅਤੇ ਉਹ ਹੁਣ ਕਿਸ ਤਰਾ ਪਰਮੇਸ਼ਵਰ ਦੀ ਸੇਵਾ ਕਰ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਓਹਨਾਂ ਦੀ ਗੁਵਾਈ ਸੁਣ ਕੇ ਭਾਵੁਕ ਹੋ ਗਏ ਅਤੇ ਓਹਨਾਂ ਦੀਆ ਅੱਖਾਂ ਖ਼ੁਸੀ ਦੇ ਹੰਜੂਆ ਨਾਲ ਭਰ ਗਈਆਂ। ਇਸ ਦੌਰਾਨ ਪ੍ਰਧਾਨ ਮੰਤਰੀ ਮਾਰਾਪੇ ਵੱਲੋ ਅੰਕੁਰ ਨਰੂਲਾ ਨੂੰ Apostle Of Peace ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅੰਕੁਰ ਨਰੂਲਾ ਦੇ ਇਸ ਦੌਰੇ ਤੋਂ ਬਾਅਦ ਪੂਰੇ ਮਸੀਹੇ ਭਾਈਚਾਰੇ ਦਾ ਬਹੁਤ ਮਾਣ ਵਧਿਆ ਹੈ

Tags :