BJP ਦੇ ਵੱਡੇ ਲੀਡਰ ਨੇ ਚਰਨਜੀਤ ਚੰਨੀ ਨੂੰ BJP Join ਕਰਨ ਦਾ ਦਿੱਤਾ ਸੱਦਾ

BJP ਦੇ ਵੱਡੇ ਲੀਡਰ ਤੇ ਸਾਬਕਾ ਮੰਤਰੀ ਕੇਵਲ ਸਿੰਘ ਢਿੱਲੋਂ ਵੱਲੋ ਅੱਜ ਆਪਣੇ X Account ਤੇ ਪੋਸਟ ਸਾਂਝੀ ਕੀਤੀ ਗਈ ਜਿਸ ਵਿਚ ਉਨ੍ਹਾਂ ਵੱਲੋ ਪੰਜਾਬ ਦੇ ਸਾਬਕਾ CM ਤੇ ਮਜੂਦਾ MP ਚਰਨਜੀਤ ਚੰਨੀ ਨੂੰ BJP ‘ਚ ਸ਼ਾਮਿਲ ਹੋਣ ਲਈ ਕਿਹਾ ਗਿਆ , ਕੇਵਲ ਸਿੰਘ ਢਿੱਲੋਂ ਨੇ ਲਿਖਿਆ ਕੇ ਚਰਨਜੀਤ ਚੰਨੀ ਜੀ ਇੱਕ ਮਾਣਮੱਤੇ ਪੰਜਾਬੀ ਹੋਣ ਦੇ ਨਾਤੇ, ਮੈਂ ਮੰਨਦਾ ਹਾਂ ਕਿ ਦਲਿਤ ਪ੍ਰਤੀਨਿਧਤਾ ਬਾਰੇ ਤੁਹਾਡਾ ਸਟੈਂਡ ਲੀਡਰਸ਼ਿਪ ਅਤੇ ਧਰਮ ਨਿਰਪੱਖ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ। BJP4Punjab ਵਿੱਚ,ਤੁਹਾਨੂੰ ਹਰ ਭਾਈਚਾਰੇ ਦੀ ਸੇਵਾ ਕਰਨ ਦਾ ਆਦਰ, ਸਨਮਾਨ ਅਤੇ ਅਸਲੀ ਮੌਕਾ ਮਿਲੇਗਾ। ਆਓ ਮਿਲ ਕੇ ਪੰਜਾਬ ਦੇ ਭਵਿੱਖ ਲਈ ਕੰਮ ਕਰੀਏ।

ਤੁਹਾਨੂੰ ਦੱਸ ਦਿੰਦੇ ਹਾਂ ਕੇ ਚਰਨਜੀਤ ਚੰਨੀ ਨੇ ਚੰਡੀਗੜ੍ਹ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਐਸਸੀ (SC) ਸੈੱਲ ਦੀ ਇੱਕ ਅਹਿਮ ਮੀਟਿੰਗ ਵਿੱਚ ਚੰਨੀ ਨੇ ਪਾਰਟੀ ਦੇ ਉੱਚ ਅਹੁਦਿਆਂ ‘ਤੇ ਦਲਿਤ ਭਾਈਚਾਰੇ ਦੀ ਨੁਮਾਇੰਦਗੀ ਦੀ ਘਾਟ ਦਾ ਮੁੱਦਾ ਚੁੱਕਿਆ ਸੀ ਤੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਪਾਰਟੀ ਦੇ ਤਿੰਨ ਪ੍ਰਮੁੱਖ ਅਹੁਦੇ—ਸੂਬਾ ਪ੍ਰਧਾਨ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ, ਅਤੇ ਸਟੂਡੈਂਟ ਵਿੰਗ (NSUI) ਦੇ ਪ੍ਰਧਾਨ—ਸਾਰੇ ਜੱਟ ਸਿੱਖ ਚਿਹਰੇ ਹਨ, ਉਨ੍ਹਾਂ ਇਹ ਵੀ ਕਿਹਾ ਸੀ , ਕਿ ਪਾਰਟੀ ‘ਚ ਦਲਿਤਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲੇ
ਜਿਸ ਤੋਂ ਬਾਅਦ ਅੱਜ BJP ਦੇ ਵੱਡੇ ਲੀਡਰ ਤੇ ਸਾਬਕਾ ਮੰਤਰੀ ਕੇਵਲ ਸਿੰਘ ਢਿੱਲੋਂ ਨੇ ਚੰਨੀ ਨੂੰ BJP ‘ਚ ਸ਼ਾਮਿਲ ਹੋਣ ਕੇ ਇਕੱਠੇ ਕੰਮ ਕਰਨ ਲਈ ਸੱਦਾ ਦਿੱਤਾ