ਬਹਿਰੀਨ ਵਾਲੀ ਬੀਬੀ ਦੇ ਮਾਮਲੇ ਚ’ ਚਾਵਲਾ ਦੇ ਡਰਾਈਵਰ ਤੋਂ ਹੋਈ ਪੁੱਛਗਿੱਛ

ਬਹਿਰੀਨ ਤੋਂ ਪੰਜਾਬ ਆਈ ਮਹਿਲ ਮਾਮਲੇ ਵਿੱਚ ਪੁਲਿਸ ਜਾਂਚ ਤੇਜ਼ ਹੋ ਗਈ ਹੈ। ਇਸ ਮਾਮਲੇ ਵਿੱਚ ਰੂਪਨਗਰ ਪੁਲਿਸ ਵੱਲੋਂ ਅਮਰਜੀਤ ਸਿੰਘ ਚਾਵਲਾ ਦੇ ਡਰਾਈਵਰ ਮੋਹਨ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਪੁਲਿਸ ਨੇ ਮੋਹਨ ਸਿੰਘ ਕੋਲੋਂ 5 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਇਸ ਦੌਰਾਨ ਪੁਲਿਸ ਨੇ ਮਾਮਲੇ ਨਾਲ ਜੁੜੇ ਕਈ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।

ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਜਾਂਚ ਟੀਮ ਨੂੰ ਕੁਝ ਅਹਿਮ ਲੀਡਜ਼ ਮਿਲੀਆਂ ਹਨ, ਜਿਨ੍ਹਾਂ ਦੀ ਹੁਣ ਪੁਲਿਸ ਵੱਲੋਂ Verify ਕੀਤਾ ਜਾਵੇਗਾ ਤੇ ਪੁਲਿਸ ਇਨ੍ਹਾਂ ਲੀਡਜ਼ ਨੂੰ ਮਾਮਲੇ ਦੀਆਂ ਹੋਰ ਕੜੀਆਂ ਨਾਲ ਜੋੜ ਕੇ ਅਗਲੀ ਜਾਂਚ ਕਰ ਰਹੀ ਹੈ