ਜਲਦ ਰਾਜਾ ਸਾਹਿਬ ਦਰਬਾਰ ਆਉਣਗੇ CM ਭਗਵੰਤ ਮਾਨ, ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ

ਨਵਾਂਸ਼ਹਿਰ : ਤੁਹਾਨੂੰ ਦਸਦੀਏ ਪਿਛਲੇ ਕਾਫ਼ੀ ਦਿਨਾਂ ਤੋਂ 169 ਸਰੂਪਾਂ ਨੂੰ ਲੈਕੇ ਵੱਡਾ ਮੁੱਦਾ ਚੱਲ ਰਿਹਾ ਤੇ ਕਿਉਂਕਿ CM ਮਾਨ ਨੇ ਕਿਹਾ ਸੀ ਕੇ ਬੰਗਾ ਨੇੜੇ ਇੱਕ ਧਾਰਮਿਕ ਸਥਾਨ ਤੋਂ 328 ਲਾਪਤਾ ਪਾਵਨ ਸਰੂਪਾਂ ਚੋਂ 169 ਸਰੂਪ ਮਿਲੇ ਨੇ, ਤੇ ਜਿਸ ਤੋਂ ਬਾਅਦ ਲਗਾਤਾਰ ਰਾਜਾ ਸਾਹਿਬ ਦੀ ਸੰਗਤ ਚ’ ਇਸ ਗੱਲ ਨੂੰ ਲੈਕੇ ਰੋਸ਼ ਪਾਇਆ ਜਾ ਰਿਹਾ ਸੀ ਸਰਕਾਰ ਖ਼ਿਲਾਫ਼ ਤੇ ਇਹ ਮੁੱਦਾ ਸਿਆਸੀ ਬਣ ਗਿਆ ਕਿਉਂਕਿ ਹਰ ਪਾਰਟੀ ਦਾ ਲੀਡਰਾ ਚਾਹੇ ਸੁਖਬੀਰ ਬਾਦਲ, MP ਚੰਨੀ, BJP ਲੀਡਰ ਸ਼ੁਭਾਸ਼ ਸ਼ਰਮਾ ਵਲੋਂ ਇਥੇ ਆਕੇ ਪੰਜਾਬ ਸਰਕਾਰ ਤੇ’ ਨਿਸ਼ਾਨੇ ਸਾਧੇ ਸੀ ਤੇ ਸਰਕਾਰ ਨੂੰ ਘੇਰ ਰਹੇ ਸੀ, ਤੇ ਜਿਸ ਤੋਂ ਬਾਅਦ ਅੱਜ ਪੰਜਾਬ ਸਰਕਾਰ ਤੋਂ ਮੰਤਰੀ ਹਰਪਾਲ ਚੀਮਾ ਤੇ ਮੰਤਰੀ ਹਰਜੋਤ ਬੈਂਸ ਖੁਦ ਇਸ ਸਥਾਨ ਤੇ’ ਪਹੁੰਚੇ ਨੇ ਤੇ ਕਿਹਾ ਜੋ ਵੀ ਇਥੇ ਪਾਵਨ ਸਰੂਪ ਪਏ ਨੇ ਓਹਨਾ ਸਾਰਿਆਂ ਦਾ ਕਮੇਟੀ ਕੋਲ ਰਿਕਾਰਡ ਆ ਤੇ SIT ਦੀ ਗਲਤੀ ਨਾਲ CM ਮਾਨ ਕੋਲ ਗਲਤੀ ਜਾਣਕਾਰੀ ਪਹੁੰਚੀ ਜਿਸ ਕਰਕੇ ਇਹ ਸਾਰਾ ਵਿਵਾਦ ਖੜਾ ਹੋਇਆ ਸੀ ਤੇ ਉਨ੍ਹਾਂ ਨੇ ਕਿਹਾ ਆਉਣ ਵਾਲੇ ਦਿਨਾਂ ਚ’ ਖੁਦ CM ਮਾਨ ਇਥੇ ਮੱਥਾ ਟੇਕਣ ਆਉਣਗੇ

#RajaSahibNews #GoogleNews #GoogleViralNews #LatestNews #PunjabNews #TrendingNews