ਰੇਲਵੇ ਪੁਲਿਸ ਫੋਰਸ (ਆਰਪੀਐਫ) ਦੇ ਇੱਕ ਕਾਂਸਟੇਬਲ ਵੱਲੋ ਚੱਲਦੀ ਟਰੇਨ ਵਿੱਚ ਆਪਣੇ ਹੀ ਸਾਥੀਆਂ ‘ਤੇ ਗੋਲੀਆਂ ਚਲਾਉਣ ਦੀ ਖਬਰ ਮਿਲੀ ਹੈ। ਇਹ ਘਟਨਾ ਮੁੰਬਈ ਜਾ ਰਹੀ ਜੈਪੁਰ-ਮੁੰਬਈ ਪੈਸੰਜਰ ਦੀ ਦੱਸੀ ਜਾ ਰਹੀ ਹੈ। ਇਸ ਗੋਲੀਬਾਰੀ ਵਿੱਚ ਕਰੀਬ 4 ਲੋਕਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ।
ਜਿਸ ਵਿੱਚ ਆਰਪੀਐਫ ਦਾ ਇੱਕ ਏਐਸਆਈ ਅਤੇ ਤਿੰਨ ਯਾਤਰੀ ਸ਼ਾਮਲ ਹਨ। ਆਰਪੀਐਫ ਕਾਂਸਟੇਬਲ ਚੇਤਨ ਸਿੰਘ ਨੇ ਗੋਲੀ ਚਲਾ ਦਿੱਤੀ। ਇਹ ਘਟਨਾ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਕਾਰ ਦੀ ਹੈ। ਜੀਆਰਪੀ ਮੁੰਬਈ ਦੇ ਜਵਾਨਾਂ ਨੇ ਚੇਤਨ ਸਿੰਘ ਨੂੰ ਮੀਰਾ ਰੋਡ ਬੋਰੀਵਲੀ ਤੋਂ ਹਿਰਾਸਤ ਵਿੱਚ ਲੈ ਲਿਆ ਹੈ।
