ਖੰਨਾ ਵਿੱਚ 22 ਸਾਲਾ ਬਿਊਟੀਸ਼ੀਅਨ ਨੂੰ ਸੱਪ ਨੇ ਡੰਗਿਆ, ਹੋਈ ਮੌਤ

ਖੰਨਾ ਦੇ ਪਿੰਡ ਬਾਬਰਪੁਰ ਦੀ ਰਹਿਣ ਵਾਲੀ 22 ਸਾਲਾ ਬਿਊਟੀਸ਼ੀਅਨ ਨੂੰ ਸੱਪ ਨੇ ਡੰਗ ਲਿਆ। ਜਿਸਤੋ ਬਾਅਦ ਲਡ਼ਕੀ ਨੂੰ ਹਸਪਤਾਲ ਲਿਜਾਦਿਆ ਉਸਦੀ ਰਾਸਤੇ ਵਿੱਚ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਹਰਮਿੰਦਰ ਕੌਰ ਵਾਸੀ ਪਿੰਡ ਬਾਬਰਪੁਰ (ਮਲੌਦ) ਵਜੋਂ ਹੋਈ ਹੈ। ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਖੰਨਾ ਦੇ ਸਿਵਲ ਹਸਪਤਾਲ ‘ਚ ਰੱਖਵਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਰਮਿੰਦਰ ਕੌਰ ਘਰ ਵਿੱਚ ਖਾਣਾ ਬਣਾ ਰਹੀ ਸੀ। ਇਸ ਦੌਰਾਨ ਜਦੋਂ ਮੀਂਹ ਪੈਣ ਲੱਗਾ ਤਾਂ ਉਹ ਘਰ ਦਾ ਸਾਮਾਨ ਢੱਕਣ ਲੱਗੀ ਤਾ ਸਾਮਾਨ ਦੇ ਵਿਚਕਾਰ ਇੱਕ ਸੱਪ ਬੈਠਾ ਸੀ, ਜਿਸ ਨੇ ਹਰਮਿੰਦਰ ਦੇ ਪੈਰ ਉਪਰ ਡੰਗ ਮਾਰਿਆ।

ਹਰਮਿੰਦਰ ਨੇ ਸੱਪ ਨੂੰ ਜਾਂਦੇ ਦੇਖਿਆ ਤਾਂ ਰੌਲਾ ਪਾ ਦਿੱਤਾ। ਜਿਸ ਮਗਰੋਂ ਲੋਕ ਇਕੱਠੇ ਹੋਏ। ਸਭ ਤੋਂ ਪਹਿਲਾਂ ਹਰਮਿੰਦਰ ਕੌਰ ਨੂੰ ਨੇੜੇ ਸਥਿਤ ਸਪੇਰੇ ਕੋਲ ਲੈ ਗਏ। ਉਥੇ ਮਣਕਾ ਲਗਾਉਣ ਤੋਂ ਬਾਅਦ ਵੀ ਹਰਮਿੰਦਰ ਕੌਰ ਦੀ ਹਾਲਤ ‘ਚ ਸੁਧਾਰ ਨਹੀਂ ਹੋਇਆ। ਫਿਰ ਉਸ ਨੂੰ ਕਲੀਨਿਕ ਲਿਆਂਦਾ ਗਿਆ। ਉਥੇ ਡਾਕਟਰ ਨੇ ਜਵਾਬ ਦਿੰਦੇ ਹੋਏ ਸਰਕਾਰੀ ਹਸਪਤਾਲ ਲਿਜਾਣ ਲਈ ਕਿਹਾ। ਅਖੀਰ ਜਦੋਂ ਹਰਮਿੰਦਰ ਕੌਰ ਨੂੰ ਸਿਵਲ ਹਸਪਤਾਲ ਖੰਨਾ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।