ਨੂੂਡਲਸ ਖਾਣ ਤੋ ਬਾਅਦ ਭੈਣ-ਭਰਾ ਦੀ ਹੋਈ ਮੌਤ, ਪੁਲਿਸ ਮਾਮਲੇ ਵਿੱਚ ਜੁਟੀ

ਹਰਿਆਣਾ ਦੇ ਸੋਨੀਪਤ ਦੇ ਸਿਟੀ ਥਾਣਾ ਖੇਤਰ ਅਧੀਨ ਪੈਂਦੀ ਮਾਇਆਪੁਰੀ ਕਲੋਨੀ ਵਿੱਚ ਦੋ ਬੱਚਿਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਣ ਦੀ ਦੁੱਖਦਾਇਕ ਖਬਰ ਮਿਲੀ ਹੈ। ਬੱਚਿਆਂ ਨੇ ਬਾਜ਼ਾਰ ਵਿੱਚ ਨੂਡਲਜ਼ ਵਾਲੇ ਪਰਾਂਠੇ ਖਾਧੇ ਸਨ। ਬਾਅਦ ਵਿਚ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਫਿਰ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੋਸਟ ਮਾਰਟਮ ਅਤੇ ਵਿਸੇਰਾ ਰਿਪੋਰਟ ਆਉਣ ‘ਤੇ ਹੀ ਬੱਚਿਆਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਇਨਾਂ ਬੱਚਿਆਂ ਦੀ ਪਛਾਣ ਬੱਚੀ ਹੇਮਾ ਦੀ ਉਮਰ 7 ਸਾਲ ਅਤੇ ਤਰੁਣ ਦੀ ਉਮਰ 5 ਸਾਲ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ

Tags :