ਨਵੀਂ ਦਿੱਲੀ : ਸਰਕਾਰ ਵੱਲੋਂ ਕੀਤੇ ਗਏ ਨਵੇਂ GST ਬਦਲਾਵਾਂ ਦਾ ਅਸਰ ਹੁਣ ਬਾਜ਼ਾਰ ‘ਚ ਵੇਖਣ ਨੂੰ ਮਿਲ ਰਿਹਾ ਹੈ। ਤਿਉਹਾਰੀ ਸਮੇਂ ਤੋਂ ਪਹਿਲਾਂ, ਮਦਰ ਡੇਅਰੀ ਨੇ ਆਪਣੇ ਗਾਹਕਾਂ ਲਈ ਵੱਡੀ ਖੁਸ਼ਖਬਰੀ ਦਿੱਤੀ ਹੈ। ਕੰਪਨੀ ਨੇ ਪੈਕ ਕੀਤੇ ਦੁੱਧ ਦੀਆਂ ਕੀਮਤਾਂ ਵਿੱਚ ਕਟੌਤੀ ਕਰ ਦਿੱਤੀ ਹੈ।
ਹੁਣ 1 ਲੀਟਰ ਪੈਕ ਦੁੱਧ ਦੀ ਕੀਮਤ 77 ਰੁਪਏ ਤੋਂ ਘਟਾ ਕੇ 75 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ, 450ml ਪੈਕ ਦੀ ਕੀਮਤ ਵੀ 33 ਰੁਪਏ ਤੋਂ ਘਟਾ ਕੇ 32 ਰੁਪਏ ਹੋ ਗਈ ਹੈ।
ਸਿਰਫ਼ ਦੁੱਧ ਹੀ ਨਹੀਂ, ਮਦਰ ਡੇਅਰੀ ਨੇ ਘਿਉ, ਪਨੀਰ, ਮੱਖਣ ਅਤੇ ਫਲੇਵਰਡ ਮਿਲਕ ਸ਼ੇਕ ਵਰਗੇ ਹੋਰ ਡੇਅਰੀ ਉਤਪਾਦਾਂ ‘ਤੇ ਵੀ ਕੀਮਤਾਂ ਘਟਾਈਆਂ ਹਨ। ਇਸ ਕਦਮ ਨਾਲ ਉਮੀਦ ਹੈ ਕਿ ਗਾਹਕਾਂ ਨੂੰ ਰਾਹਤ ਮਿਲੇਗੀ ਅਤੇ ਤਿਉਹਾਰੀ ਖਰੀਦਦਾਰੀ ਹੋਰ ਵਧੇਗੀ
ਦੁੱਧ ਦੀਆਂ ਕੀਮਤਾਂ ‘ਚ ਹੋਈ ਘਟਾਅ ਦੇ ਨਾਲ-ਨਾਲ ਹੁਣ ਪਨੀਰ ਵੀ ਸਸਤਾ ਹੋ ਗਿਆ ਹੈ।
200 ਗ੍ਰਾਮ ਪਨੀਰ ਦਾ ਪੈਕ ਹੁਣ 95 ਰੁਪਏ ਦੀ ਥਾਂ 92 ਰੁਪਏ ਵਿੱਚ ਉਪਲਬਧ ਹੈ, ਜਦਕਿ 400 ਗ੍ਰਾਮ ਪੈਕ ਦੀ ਕੀਮਤ 180 ਰੁਪਏ ਤੋਂ ਘਟਾ ਕੇ 174 ਰੁਪਏ ਕਰ ਦਿੱਤੀ ਗਈ ਹੈ।
ਆਈਸ ਕਰੀਮ ਦੀਆਂ ਕੀਮਤਾਂ ਵਿੱਚ ਵੀ ਸੋਧ ਕੀਤੀ ਗਈ ਹੈ। 200 ਗ੍ਰਾਮ ਕਰੀਮ ਪੈਕ ਹੁਣ 100 ਰੁਪਏ ਦੀ ਥਾਂ 97 ਰੁਪਏ ਵਿੱਚ ਮਿਲ ਰਿਹਾ ਹੈ।ਫਲੇਵਰਡ ਮਿਲਕਸ਼ੇਕ ਪੀਣ ਵਾਲਿਆਂ ਲਈ ਵੀ ਖੁਸ਼ਖਬਰੀ ਹੈ। 180 ਮਿਲੀਲੀਟਰ ਪੈਕ ਦੀ ਕੀਮਤ 30 ਰੁਪਏ ਤੋਂ ਘਟਾ ਕੇ 28 ਰੁਪਏ ਕਰ ਦਿੱਤੀ ਗਈ ਹੈ।
ਇਹ ਕਟੌਤੀਆਂ ਨਵੇਂ ਟੈਕਸ ਨਿਯਮਾਂ ਅਤੇ ਤਿਉਹਾਰੀ ਮੌਸਮ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਕੀਤੀਆਂ ਗਈਆਂ ਹਨ, ਜੋ ਕਿ ਖਪਤਕਾਰਾਂ ਲਈ ਇਕ ਸਕਾਰਾਤਮਕ ਕਦਮ ਹੈ

