ਇਸ ਦਿਨ ਰਿਲੀਜ਼ ਹੋਵੇਗਾ ਦਿਲਜੀਤ- ਨਿਮਰਿਤ ਦੀ ‘ਜੋੜੀ’ ਫਿਲਮ ਦਾ ਟ੍ਰੇਲਰ

ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਇਕ ਵਾਰ ਫਿਰ ਫੈਨਜ਼ ਦਾ ਮਨੋਰੰਜਨ ਕਰਨ ਲਈ ਇੱਕ ਪੋਲੀਵੁਡ ਫਿਲਮ ਲੈਕੇ ਆ ਰਹੇ ਨੇ | ਜਿਸ ਫਿਲਮ ਚ’ ਓਹਨਾ ਨਾਲ ਨਿਮਰਤ ਖਹਿਰਾ ਵੀ ਨਜ਼ਰ ਆਉਣਗੇ । ਦੱਸਦੀਏ ਦਿਲਜੀਤ ਤੇ ਨਿਮਰਤ ਖਹਿਰਾ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ‘ਤੇ ਨਵੀ ਫਿਲਮ ‘ਜੋੜੀ’ ਦੇ ਟ੍ਰੇਲਰ ‘ਤੇ ਅਪਡੇਟ ਸ਼ੇਅਰ ਕੀਤੀ ਹੈ। ਪੋਸਟ ਸ਼ੇਅਰ ਕਰਦੇ ਹੋਏ ਨਿਮਰਤ ਖਹਿਰਾ ਨੇ ਲਿਖਿਆ ਕਿ ਜੋੜੀ ਦਾ ਟ੍ਰੇਲਰ ਮੰਗਲਵਾਰ 11 ਅਪ੍ਰੈਲ ਨੂੰ ਸਵੇਰੇ 10 ਵਜੇ ਰਿਲੀਜ਼ ਹੋ ਜਾਵੇਗਾ। ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਸ ਨੇ ਕਮੈਂਟ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ |

ਦੱਸ ਦੇਈਏ ਕਿ ਇਹ ਫਿਲਮ ਜੋੜੀ 5 ਮਈ ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਪਹਿਲਾ ਇਹ ਫਿਲਮ ਸਾਲ 2020 ਵਿੱਚ ਰਿਲੀਜ਼ ਹੋਣੀ ਸੀ ਪਰ ਕੋਰੋਨਾ ਦੇ ਚੱਲਦੇ ਇਸਦੀ ਰਿਲੀਜ਼ ਡੇਟ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

Tags :