ਉੜੀਸਾ ਦੇ ਸਿਹਤ ਮੰਤਰੀ ਨਬ ਕਿਸ਼ੋਰ ਦਾਸ ਦਾ ਬੀਤੀ ਰਾਤ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ। ਜਦੋਂ ਸਿਹਤ ਮੰਤਰੀ ਗੱਡੀ ਵਿੱਚੋ ਉੱਤਰੇ ਤਾ ਇੱਕ ਏਐਸਆਈ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ। ਜਿਸਤੋਂ ਬਾਅਦ ਉਹਨਾ ਦੀ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੋਰਾਨ ਮੌਤ ਹੋ ਗਈ। ਪੁਸਿਲ ਵੱਲੋ ਆਰੋਪੀ ਏਐਸਆਈ ਗੋਪਾਲ ਕ੍ਰਿਸ਼ਨ ਦਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਸਿਹਤ ਮੰਤਰੀ ਨਬ ਕਿਸ਼ੋਰ ਦਾਸ ਇੱਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਗਏ ਸਨ ਤਾਂ ਇਸ ਦੋਰਾਨ ਉਹਨਾਂ ਦੀ ਸੁਰੱਖਿਆ ਲਈ ਪੁਲਿਸ ਪਾਰਟੀ ਸਮੇਤ ਏਐਸਆਈ ਗੋਪਾਲ ਕ੍ਰਿਸ਼ਨਾ ਦੀ ਡਿਊਟੀ ਲੱਗੀ ਹੋਈ ਸੀ। ਇਸ ਦੋਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦਾਸ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਅਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਹਨਾਂ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ। ਦੱਸ ਦਈਏ ਕਿ ਕਿਸ਼ੋਰ ਦਾਸ 2019 ਵਿੱਚ ਉੜੀਸਾ ਦੇ ਸਿਹਤ ਮੰਤਰੀ ਬਣੇ ਸਨ ਅਤੇ ਉਹਨਾਂ ਨੇ ਕੋਰੋਨਾ ਕਾਲ ਦੋਰਾਨ ਲੋਕਾਂ ਲਈ ਕਈ ਚੰਗੇ ਕੰਮ ਵੀ ਕੀਤੇ ਸਨ। ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ, ਇੱਕ ਬੇਟਾ ਅਤੇ ਬੇਟੀ ਹੈ। ਏਐਸਆਈ ਦੀ ਪਤਨੀ ਨੇ ਦੱਸਿਆ ਕਿ ਉਸਨੂੰ ਇਸ ਬਾਰੇ ਕੁੱਝ ਵੀ ਨਹੀਂ ਪਤਾ ਹੈ ਅਤੇ ਉਹ 5 ਮਹੀਨੇ ਪਹਿਲਾ ਘਰ ਆਏ ਸਨ ਅਤੇ ਗੋਪਾਲ ਦੀ ਸਵੇਰੇ ਵੀਡੀਓ ਕਾਲ ਤੇ ਉਸਦੀ ਲਡ਼ਕੀ ਨਾਲ ਆਖਰੀ ਗੱਲ ਹੋਈ ਸੀ। ਪਤਨੀ ਨੇ ਦੱਸਿਆ ਕਿ ਗੋਪਾਲ ਪਿਛਲੇ ਲੰਮੇ ਸਮੇ ਤੋ ਇੱਕ ਮਾਨਸਿਕ ਤਨਾਅ ਦਾ ਸ਼ਿਕਾਰ ਸਨ ਅਤੇ ਉਹ ਉਸਦਾ ਪਿਛਲੇ 7-8 ਸਾਲ ਤੋਂ ਇਲਾਜ ਕਰਵਾ ਰਹੇ ਸਨ।
