ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਸੋਮਵਾਰ ਨੂੰ ਪੰਜਾਬ ਆ ਰਹੇ ਹਨ, ਜਿੱਥੇ ਉਹ ਹੜ੍ਹ ਦੀ ਮਾਰ ਸਹਿ ਰਹੇ ਇਲਾਕਿਆਂ ਦੀ ਹਾਲਤ ਦਾ ਜਾਇਜ਼ਾ ਲੈਣਗੇ, ਤੁਹਾਨੂੰ ਦਸੱਦੀਏ ਰਾਹੁਲ ਗਾਂਧੀ ਸਵੇਰੇ ਲਗਭਗ 9:30 ਵਜੇ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਕਰਨਗੇ, ਜਿਥੋਂ ਉਹ ਸਿੱਧਾ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ ਤੇ ਲੋਕਾਂ ਨਾਲ ਰਾਬਤਾ ਕਰਕੇ ਉਨ੍ਹਾਂ ਦੀਆਂ ਦੁੱਖ-ਪ੍ਰਸ਼ਾਨੀਆਂ ਸੁਣਣਗੇ। ਉਹ ਇਨ੍ਹਾਂ ਇਲਾਕਿਆਂ ਚ’ ਵੰਡੇ ਜਾ ਰਹੇ ਖਾਣ-ਪੀਣ, ਦਵਾਈਆਂ ਅਤੇ ਰਿਹਾਇਸ਼ ਸੰਬੰਧੀ ਸਹਾਇਤਾ ਦੀ ਵਿਵਸਥਾ ਨੂੰ ਵੇਖਣਗੇ ਅਤੇ ਸਥਾਨਕ ਪ੍ਰਸ਼ਾਸਨ ਤੇ ਸੇਵਾ ਸੰਸਥਾਵਾਂ ਨਾਲ ਰਾਹਤ ਤੇ ਪੁਨਰਵਾਸ ਬਾਰੇ ਵਿਚਾਰ-ਵਟਾਂਦਰਾ ਕਰਨਗੇ।
ਇਸ ਤੋਂ ਬਾਅਦ ਉਹ ਗੁਰਦਸਪੂਰ ਇਲਾਕੇ ਵੱਲ ਜਾਣਗੇ, ਜਿੱਥੇ ਉਹ ਕੁਝ ਹੋਰ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਸਥਿਤੀ ਵੇਖਣਗੇ ਅਤੇ ਲੋਕਾਂ ਨਾਲ ਸਿੱਧੀ ਗੱਲਬਾਤ ਕਰਕੇ ਇਹ ਜਾਣਣ ਦੀ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਕਿਸ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ।
ਇਸ ਦੌਰੇ ਤੋਂ ਬਾਅਦ ਰਾਹੁਲ ਗਾਂਧੀ ਦੇ ਸ਼ਾਮ ਤੱਕ ਦਿੱਲੀ ਵਾਪਸ ਜਾਣ ਦੀ ਸੰਭਾਵਨਾ ਹੈ।
ਜਾਣਕਾਰੀ ਲਈ ਦੱਸਣਾ ਯੋਗ ਹੈ ਕਿ ਹਾਲੀਆ ਹੜ੍ਹਾਂ ਨੇ ਪੰਜਾਬ ਦੇ ਕਈ ਹਿੱਸਿਆਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਈ ਘਰ ਪਾਣੀ ਵਿਚ ਡੁੱਬ ਗਏ ਹਨ, ਖੇਤੀਬਾੜੀ ਨੂੰ ਨੁਕਸਾਨ ਹੋਇਆ ਹੈ ਅਤੇ ਲੋਕ ਆਮ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਇਲਾਕਿਆਂ ਵਿੱਚ ਰਾਹਤ ਪਹੁੰਚਾਉਣ ਲਈ ਸਰਕਾਰੀ ਅਤੇ ਗੈਰ-ਸਰਕਾਰੀ ਇਦਾਰੇ ਲਗਾਤਾਰ ਮਿਹਨਤ ਕਰ ਰਹੇ ਹਨ


#BreakingNews
#IndiaNews
#TrendingNow
#NewsUpdate
#ViralNews
#LatestNews
#TopHeadlines
#NewsAlert
#JustIn
#TodayInIndia