ਮੁੜ ਨੋਟਬੰਦੀ ! RBI ਨੇ 2,000 ਰੁਪਏ ਦੇ ਨੋਟ ਕੀਤੇ ਬੰਦ





ਇਸ ਵੇਲੇ ਦੀ ਵੱਡੀ ਖਬਰ ਆ ਰਹੀ ਆ ਕਿ ਸਰਕਾਰ 2000 ਰੁਪਏ ਦਾ ਨੋਟ ਬੰਦ ਕਰਨ ਜਾ ਰਹੀ ਹੈ। RBI ਬੈਂਕ 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਜਾ ਰਹੀ ਹੈ। ਹਾਲਾਂਕਿ, ਇਹ ਲੀਗਲ ਮੁਦਰਾ ਬਣੀ ਰਹੇਗੀ। ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਤੁਰੰਤ ਪ੍ਰਭਾਵ ਨਾਲ 2000 ਰੁਪਏ ਦੇ ਨੋਟ ਜਾਰੀ ਕਰਨ ਤੋਂ ਰੋਕਣ ਦੀ ਸਲਾਹ ਦਿੱਤੀ ਹੈ। ਸਾਲ 2016 ‘ਚ ਨੋਟਬੰਦੀ ਤੋਂ ਬਾਅਦ 2000 ਹਜ਼ਾਰ ਰੁਪਏ ਦਾ ਨੋਟ ਪੇਸ਼ ਕੀਤਾ ਗਿਆ ਸੀ। ਨੋਟਬੰਦੀ ਦੌਰਾਨ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਸਨ ਤੇ ਹੁਣ 30 ਸਤੰਬਰ ਤੋਂ ਬਾਅਦ ਨਹੀਂ ਚੱਲੇਗਾ 2000 ਦਾ ਨੋਟ, RBI ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਆਰਬੀਆਈ ਨੇ ਕਿਹਾ ਕਿ 30 ਸਤੰਬਰ ਤੱਕ ਇਹ ਨੋਟ ਵੈਧ ਕਰੰਸੀ (ਸਰਕੂਲੇਸ਼ਨ) ਰਹਿਣਗੇ। ਯਾਨੀ ਜਿਨ੍ਹਾਂ ਕੋਲ ਇਸ ਸਮੇਂ 2000 ਰੁਪਏ ਦੇ ਨੋਟ ਹਨ, ਉਨ੍ਹਾਂ ਨੂੰ ਬੈਂਕ ਤੋਂ ਚੇਂਜ ਕਰਨਾ ਹੋਵੇਗਾ। ਆਰਬੀਆਈ ਨੇ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ 2018-19 ਵਿੱਚ ਹੀ 2000 ਰੁਪਏ ਦੇ ਨੋਟ ਦੀ ਛਪਾਈ ਬੰਦ ਕਰ ਦਿੱਤੀ ਗਈ ਸੀ। ਨਵੰਬਰ 2016 ‘ਚ ਨੋਟਬੰਦੀ ਤੋਂ ਬਾਅਦ 2000 ਹਜ਼ਾਰ ਰੁਪਏ ਦਾ ਨੋਟ ਪੇਸ਼ ਕੀਤਾ ਗਿਆ ਸੀ। ਨੋਟਬੰਦੀ ਦੌਰਾਨ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਸਨ।

Tags :