Breaking News

ਮੋਟਰਸਾਈਕਲ ਸਵਾਰ ਦੇ ਗਲ ਵਿਚ ਚਾਈਨਾ ਡੋਰ ਫਿਰਨ ਨਾਲ ਹੋਈ ਮੌਤ
ਤਰਨ ਤਾਰਨ : ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਚੋਹਲਾ ਸਾਹਿਬ ਦੇ ਵਸਨੀਕ ਅਮੀਰਜ਼ਾਦੇ ਪ੍ਰਤਾਪ ਸਿੰਘ ਦੀ ਅੰਮ੍ਰਿਤਸਰ ਤੋਂ ਵਧਾਈ ਲੈ ਕੇ ਆਉਦੇ ਸਮੇ ਸੰਧੂ ਮੈਰਿਜ ਪੈਲੇਸ ਕੋਲ ਮੋਟਰਸਾਈਕਲ ਤੇ ਵਾਪਸ ਆਉਂਦੇ ਸਮੇਂ ਗਲ਼ੇ ਵਿਚ ਚਾਈਨਾ ਡੋਰ ਫ਼ਿਰਨ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਮਿਤ੍ਰਕ ਮੀਰਜ਼ਾਦੇ ਦੇ ਪਰਿਵਾਰਕ ਮੈਂਬਰ ਪ੍ਰਤਾਪ ਸਿੰਘ ਨੇ ਕਿਹਾ ਅਸੀ ਮੀਰਜ਼ਾਦੇ ਹਾਂ ਜਦੋਂ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਸੰਧੂ ਪੈਲਸ ਕੋਲ ਆਏ ਤਾਂ ਸੂਆ ਲੰਘ ਕੇ ਉਦੋਂ ਚਾਈਨਾ ਡੋਰ ਗੱਲ ਵਿਚ ਫਿਰ ਗਈ ਤੇ ਉੱਥੇ ਹੀ ਇਸ ਦਾ ਗਲਾ ਕੱਟਿਆ ਗਿਆ ਇਹਨੂੰ ਮੁੜ ਕੇ ਜਦੋਂ ਅਸੀਂ ਤਰਨ ਤਾਰਨ ਬਾਬਿਆਂ ਵਾਲੇ ਹਸਪਤਾਲ ਲੈ ਕੇ ਗਏ ਉੱਥੇ ਇਹਨਾਂ ਦੀ ਡੈਥ ਹੋ ਗਈ ਉਹਨਾਂ ਕਿਹਾ ਕਿ ਚਾਈਨਾ ਡੋਰ ਬੰਦ ਹੋਣੀ ਚਾਹੀਦੀ ਸਾਡਾ ਭਰਾ ਦੀ ਡੈਥ ਹੋਈ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਚਾਈਨਾ ਦੀ ਡੋਰ ਪੱਕੇ ਤੌਰ ਤੇ ਬੰਦ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਵੀ ਕੋਈ ਭੈਣ ਭਰਾ ਹੋਰ ਵੀ ਇਹੋ ਜਿਹੇ ਹਾਦਸੇ ਦਾ ਸ਼ਿਕਾਰ ਨਾ ਹੋਵੇ
Karan Rattu
0
Tags :



