ਪੰਜਾਬ ਬੰਦ ਦਾ ਲੁਟੇਰਿਆ ਨੇ ਚੁੱਕਿਆ ਫਾਇਦਾ, ਦੁਕਾਨ ਬੰਦ ਕਰਵਾਉਣ ਬਹਾਨੇ ਕੀਤੀ ਲੁੱਟ

ਬੀਤੇ ਦਿਨ ਹੋਏ ਪੰਜਾਬ ਬੰਦ ਦੋਰਾਨ ਅੰਮ੍ਰਿਤਸਰ ਦੇ ਪ੍ਰਤਾਪ ਨਗਰ ’ਚ ਲੁਟੇਰੇ ਲੁੱਟ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ, ਦੁਕਾਨ ਬੰਦ ਕਰਵਾਉਣ ਲਈ ਪ੍ਰਦਰਸ਼ਨਕਾਰੀਆਂ ਦੇ ਰੂਪ ’ਚ ਆਏ ਅਤੇ ਇਸ ਦੌਰਾਨ ਉਹ ਕਬਾੜ ਦੀ ਦੁਕਾਨ ਬੰਦਰ ਕਰਵਾਉਣ ਲਈ ਕਹਿਣ ਲੱਗੇ।

ਜਿਵੇਂ ਹੀ ਦੁਕਾਨ ਮਾਲਕ ਰਮੇਸ਼ ਕੁਮਾਰ ਦੁਕਾਨ ਬੰਦ ਕਰਨ ਲੱਗਿਆ ਤਾਂ ਲੁਟੇਰਿਆਂ ਨੇ ਉਸ ’ਤੇ ਪਿਸਤੌਲ ਤਾਣ ਦਿੱਤੀ। ਲੁਟੇਰੇ ਦੁਕਾਨ ’ਚ ਖੜ੍ਹੇ ਨੌਜਵਾਨ ਤੋਂ ਮੋਬਾਈਲ, ਸੋਨੇ ਦੀ ਚੈਨ ਅਤੇ 10 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।

Tags :