ਲੁਧਿਆਣਾ ਚ’ ਸਿਲੰਡਰ ਫਟਣ ਕਰਕੇ ਹੋਇਆ ਵੱਡਾ ਧਮਾਕਾ, ਕਈ ਦੁਕਾਨਾਂ ਆਈਆਂ ਅੱਗ ਦੀ ਲਪੇਟ ਚ’

ਲੁਧਿਆਣਾ ਦੇ ਨੇੜਲੇ ਪਿੰਡ, ਕੁਹਾੜਾ ਵਿਖੇ ਸਿਲੰਡਰ ਵਿੱਚੋਂ ਗੈਸ ਭਰਦੇ ਸਮੇਂ ਫਟਿਆ ਸਿਲੰਡਰ, ਨਾਲਦੇ ਖੋਖਿਆਂ ਨੂੰ ਵੀ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ, ਲੁਧਿਆਣਾ ਫਾਇਰ ਬ੍ਰਿਗੇਡ ਦੀਆਂ 3 ਤੋਂ 4 ਗੱਡੀਆਂ ਅੱਗ ਬੁਝਾਉਣ ਲਈ ਮੌਕੇ ਤੇ ਪਹੁੰਚੀਆ | ਗ਼ੈਰਕਾਨੂੰਨੀ ਤਰੀਕੇ ਨਾਲ ਸਿਲੰਡਰ ਭਰਨ ਸਮੇਂ ਵਾਪਰੇ ਹਾਦਸੇ ਵਿੱਚ 8 ਦੇ ਕਰੀਬ ਦੁਕਾਨਾਂ ਸੜਕੇ ਸਵਾਹ ਕੁਹਾੜਾ ਚੌਂਕ ਵਿਖੇ ਭਾਂਡਿਆ ਦੀਆਂ ਦੁਕਾਨ ਵਿੱਚ ਗੈਰਕਾਨੂੰਨੀ ਢੰਗ ਨਾਲ ਸਿਲੰਡਰ ਵਿੱਚੋਂ ਗੈਸ ਕਢਦੇ ਸਮੇਂ ਲਗੀ ਭਿਆਨਕ ਅੱਗ ਨਾਲ ਆਸ ਪਾਸ ਦੀਆਂ ਅੱਠ ਦੇ ਕਰੀਬ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ। ਮੌਕੇ ਤੇ ਪੁੱਜੀਆ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ । ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਜਮਾਲਪੁਰ ਅਧੀਨ ਪੈਂਦੀ ਬੁੱਢੇਵਾਲ ਚੌਕੀ ਇੰਚਾਰਜ ਸੁਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ |