ਕਰਤਾਰਪੁਰ ਸਾਹਿਬ ਦੇ ਦਰਸ਼ਨਾ ਲਈ ਜਾਣ ਵਾਲੇ NRI ਕੋਲੋ ਮਿਲੇ 32 ਬੋਰ ਦੇ 4 ਜਿੰਦਾ ਕਾਰਤੂਸ

(ਡੇਰਾ ਬਾਬਾ ਨਾਨਕ) ਕਰਤਾਰਪੁਰ ਕੋਰੀਡੋਰ ਦੇ ਰਸਤੇ ਪਾਕਿਸਤਾਨ ਜਾ ਕੇ ਗੁਰੂਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਲਈ ਜਾਣ ਵਾਲੇ ਇਕ ਐਨ ਆਰ ਆਈ ਕੋਲੋ 32 ਬੋਰ ਦੇ ਚਾਰ ਜਿੰਦਾ ਕਾਰਤੂਸ ਅਤੇ ਇਕ ਖਾਲੀ ਖੋਲ ਹੋਇਆ ਬਰਾਮਦ | ਬੀ ਐਸ ਐਫ ਦੇ ਡੀ ਆਈ ਜੀ ਪ੍ਰਭਾਕਰ ਜੋਸ਼ੀ ਅਨੁਸਾਰ ਕਰਤਾਰਪੁਰ ਕੋਰੀਡੋਰ ਦੀ ਆਈ ਪੀ ਸੀ ਵਿੱਚ ਮਜੂਦ ਬੀ ਐਸ ਐਫ ਦੇ ਜਵਾਨਾਂ ਨੇ ਤਲਾਸ਼ੀ ਦੌਰਾਨ ਇਹ ਕਾਰਤੂਸ ਹਰਪਾਲ ਸਿੰਘ ਐਨ ਆਰ ਆਈ ਨਿਵਾਸੀ ਬੁੱਟਰ ਕਲਾਂ ਕੋਲੋ ਬਰਾਮਦ ਹੋਏ | ਇਹ ਐਨ ਆਰ ਆਈ ਜਿਲਾ ਮੋਗਾ ਦੇ ਪਿੰਡ ਬੁੱਟਰ ਕਲਾਂ ਨਾਲ ਸੰਬੰਧਿਤ ਹੈ ਫਿਲਹਾਲ ਇਹ ਕਨੈਡਾ ਵਿਚ ਰਹਿੰਦਾ ਹੈ | ਬੀ ਐਸ ਐਫ ਨੇ ਇਸਨੂੰ ਇਸਦੇ ਕਾਗਜ਼ਾਤ ਸਮੇਤ ਪੁਲਿਸ ਦੇ ਹਵਾਲੇ ਕਰ ਦਿਤਾ ਹੈ ਜਿਥੇ ਇਸਦੀ ਜਾਂਚ ਤੋਂ ਬਾਅਦ ਇਸ ਨੂੰ ਛੱਡ ਦਿਤਾ ਗਿਆ | ਜਾਂਚ ਵਿਚ ਇਸਨੇ ਦੱਸਿਆ ਕਿ ਇਹ ਕਾਰਤੂਸ ਉਸਦੇ ਬੇਗ ਵਿਚ ਗਲਤੀ ਨਾਲ ਆ ਗਏ ਸੀ | ਫਿਲਹਾਲ ਮਾਮਲਾ ਅਜੇ ਵੀ ਜਾਂਚ ਅਧੀਨ ਹੈ |

Tags :