ਦੇਰ ਰਾਤ ਕੁੱਝ ਸ਼ਰਾਰਤੀ ਅਨਸਰਾਂ ਨੇ ਹੋਟਲ ਤੇ ਕੀਤਾ ਹਮਲਾ, ਘਟਨਾ ਸੀਸੀਟੀਵੀ ਵਿੱਚ ਕੈਦ

ਸੰਗਰੂਰ ਦੇ ਲਹਿਰਾ ਗਾਗਾ ’ਚ ਹੋਟਲ ਗੁੱਡ ਲਕ ਤੇ ਕੁੱਝ ਸ਼ਰਾਰਤੀ ਅਨਸਰਾਂ ਨੇ ਪੱਥਰਾਂ ਤੇ ਰੋੜਿਆਂ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ, ਇਹ ਹਮਲਾ ਇਸ ਲਈ ਕੀਤਾ ਗਿਆ ਕਿਉਕਿ ਹੋਟਲ ਦੇ ਕਰਮਚਾਰੀਆਂ ਨੇ ਜ਼ਿਆਦਾ ਰਾਤ ਹੋ ਜਾਣ ਕਾਰਨ ਉੱਥੇ ਬੈਠੇ ਗ੍ਰਾਹਕਾਂ ਨੂੰ ਜਾਣ ਲਈ ਕਹਿ ਦਿੱਤਾ ਸੀ।

ਇਸ ਗੱਲ ਤੋਂ ਨਰਾਜ਼ ਨੌਜਵਾਨਾਂ ਨੇ ਹੋਟਲ ਦੇ ਬਾਹਰ ਜਾ ਰੋੜੇ ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ’ਚ ਵੀ ਕੈਦ ਹੋ ਗਈ ਹੈ।

Tags :