ਬਹਿਰਾਮ ਟੋਲ ਪਲਾਜ਼ੇ ਨਜ਼ਦੀਕ ਆਲਟੋ ਗੱਡੀ ਨੂੰ ਲੱਗੀ ਅੱਗ, ਸੜ ਕੇ ਹੋਈ ਸਵਾਹ

(ਬੰਗਾ) ਦੇਰ ਸ਼ਾਮ ਫਗਵਾੜਾ-ਚੰਡੀਗੜ੍ਹ ਬਾਈਪਾਸ ਨੈਸ਼ਨਲ ਹਾਈਵੇ 344-A ’ਤੇ ਇਕ ਗੱਡੀ ਵਿਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਮਿਲੀ ਜਾਣਕਾਰੀ ਅਨੁਸਾਰ ਆਲਟੋ ਸਵਾਰ ਗੱਡੀ ਸਰਬਜੀਤ ਸਿੰਘ ਨੇ ਦੱਸਿਆ ਕਿ ਪੀ ਬੀ 08 ਬੀ ਐਚ 1763 ਵਿਚ ਬੰਗਾ ਰੇਲਵੇ ਰੋਡ ਤੋਂ ਆਪਣਾ ਕੰਮ ਖ਼ਤਮ ਕਰਕੇ ਆਪਣੇ ਸਾਥੀਆ ਸਮੇਤ ਵਾਪਸ ਜਾ ਰਹੇ ਸੀ ਜਦੋਂ ਅਸੀਂ ਬਹਿਰਾਮ ਟੋਲ ਪਲਾਜ਼ਾ ਪਾਰ ਕਰਕੇ ਕੁਝ ਅੱਗੇ ਪਹੁੰਚੇ ਤਾਂ ਗੱਡੀ ਇੰਜਣ ਵਿਚੋਂ ਧੂਆ ਨਿਕਲਦਾ, ਦੇਖ ਅਸੀਂ ਗੱਡੀ ਰੋਕ ਬੋਨਟ ਚੁੱਕਿਆ ਤਾਂ ਗੱਡੀ ਵਿਚ ਅੱਗ ਮੱਚ ਗਈ ਸੀ ਤਾਂ ਅਸੀਂ ਤੁਰੰਤ ਫਗਵਾੜਾ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤਾਂ ਕੁਝ ਹੀ ਮਿੰਟਾਂ ਵਿਚ ਪਹੁੰਚ ਕੇ ਉਹਨਾਂ ਨੇ ਅੱਗ ਉਪਰ ਕਾਬੂ ਕੀਤਾ ਪਰ ਕਾਰ ਅੱਗ ਲੱਗਣ ਨਾਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਸੀ। ਇਸ ਹੋਏ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

Tags :