ਦੋਸਤ ਨੇ ਫਲਾਇਟ ਲਈ ਦੇਰੀ ਹੋਣ ਤੇ ਆਪਣੇ ਦੋਸਤ ਲਈ ਬੰਬ ਦੀ ਝੂਠੀ ਕਹਾਣੀ ਬਣਾ ਕੇ ਰੁਕਵਾਇਆ ਜ਼ਹਾਜ, ਗਿ੍ਰਫਤਾਰ

ਦਿੱਲੀ ਪੁਲਿਸ ਨੇ ਇੱਕ ਅਜਿਹੇ ਮੁਲਜ਼ਮ ਨੂੰ ਗਿ੍ਰਫਤਾਰ ਕੀਤਾ ਹੈ ਜਿਸਨੇ ਜ਼ਹਾਜ ਦੇ ਉਡਾਣ ਭਰਨ ਤੋਂ ਪਹਿਲਾ ਹੀ ਬੰਬ ਦੀ ਝੂਠੀ ਕਹਾਣੀ ਬਣਾ ਕੇ ਜ਼ਹਾਜ ਨੂੰ ਰੁਕਵਾ ਲਿਆ। ਦਿੱਲੀ ਪੁਲਿਸ ਦੇ ਆਈਜੀਆਈ ਪੁਲਿਸ ਸਟੇਸ਼ਨ ਨੇ ਅਭਿਨਵ ਪ੍ਰਕਾਸ਼ ਨਾਮ ਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਮੂਲ ਰੂਪ ਵਿੱਚ ਦਿੱਲੀ ਦੇ ਦਵਾਰਕਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਮੁਲਜ਼ਮ ਨੇ ਦੱਸਿਆ ਕਿ ਉਸਦੇ ਬਚਪਨ ਦੇ ਦੋਸਤ ਨੂੰ ਏਅਰਪੋਰਟ ‘ਤੇ ਪਹੁੰਚਣ ‘ਚ ਦੇਰੀ ਹੋ ਗਈ ਸੀ, ਜਿਸਤੋਂ ਬਾਅਦ ਉਸਨੇ ਜ਼ਹਾਜ ਰੋਕਣ ਲਈ ਹਿ ਝੂਠੀ ਕਹਾਣੀ ਬਣਾਈ । ਮੁਲਜ਼ਮ ਗੁੜਗਾਓਂ ਵਿੱਚ ਬ੍ਰਿਟਿਸ਼ ਏਅਰਵੇਜ਼ ਵਿੱਚ ਟਰੇਨੀ ਵਜੋਂ ਕੰਮ ਕਰਦਾ ਹੈ।