ਤੁਰਕੀ ਵਿੱਚ ਆਏ ਜ਼ਬਰਦਸਤ ਭੂਚਾਲ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ, ਬ੍ਰਿਜਨੈੱਸ ਦੇ ਮਾਮਲੇ ਵਿੱਚ ਗਿਆ ਸੀ ਤੁਰਕੀ

ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਨੇ ਪੂਰੀ ਦੁਨੀਆ ਨੂੰ ਪੂਰੀ ਤਰਾਂ ਨਾਲ ਹਿਲਾ ਕੇ ਰੱਖ ਦਿੱਤਾ ਸੀ। ਇਸ ਭੂਚਾਲ ਵਿੱਚ 25 ਹਜਾਰ ਦੇ ਕਰੀਬ ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੱਸ ਦਈਏ ਕਿ ਇਸ ਭੂਚਾਲ ਵਿੱਚ ਇੱਕ ਭਾਰਤੀ ਨਾਗਰਿਕ ਦੀ ਵੀ ਜਾਨ ਜਾ ਚੁੱਕੀ ਹੈ। ਭਾਰਤੀ ਦੂਤਾਵਾਸ ਅਨੁਸਾਰ, ਭਾਰਤੀ ਨਾਗਰਿਕ ਵਿਜੈ ਕੁਮਾਰ ਦੀ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਜਿਸਦੀ ਮਾਲਟਾ ਦੇ ਇੱਕ ਹੋਟਲ ਦੇ ਮਲਬੇ ਵਿੱਚੋ ਲਾਸ਼ ਮਿਲੀ ਸੀ। ਦੱਸਿਆ ਜਾ ਰਿਹਾ ਹੈ ਕਿ ਵਿਜੈ ਬਿਜ਼ਨੈਸ ਟ੍ਰਿਪ ਦੇ ਮਾਮਲੇ ਵਿੱਚ ਤੁਰਕੀ ਗਿਆ ਸੀ। ਮ੍ਰਿਤਕ ਨੂੰ ਭਾਰਤ ਲਿਆਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

Tags :