ਵੱਡੀ ਖ਼ਬਰ: ਸ਼ੁਵੇਂਦੂ ਅਧਿਕਾਰੀ ਬਣਨਗੇ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ

ਕੋਲਕਾਤਾ: ਪੱਛਮੀ ਬੰਗਾਲ ਦੀ ਸਿਆਸਤ ਵਿੱਚ ਵੱਡਾ ਉਲਟਫੇਰ ਹੋਇਆ ਹੈ। ਮਮਤਾ ਦੀਦੀ ਨੂੰ ਹਰਾਉਣ ਵਾਲੇ ਭਾਰਤੀ ਜਨਤਾ ਪਾਰਟੀ ਨੇ ਸੂਬੇ ਦੀ ਕਮਾਨ ਸ਼ੁਵੇਂਦੂ ਅਧਿਕਾਰੀ ਦੇ ਹੱਥਾਂ ਵਿੱਚ ਸੌਂਪਣ ਦਾ ਫੈਸਲਾ ਕੀਤਾ ਹੈ। ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਅੱਜ ਸ਼ਾਮ 5 ਵਜੇ ਉਨ੍ਹਾਂ ਦੇ ਨਾਂ ਦਾ ਰਸਮੀ ਐਲਾਨ ਕੀਤਾ ਜਾਵੇਗਾ

ਅੱਜ ਅਮਿਤ ਸ਼ਾਹ ਵੀ ਕੋਲਕਾਤਾ ਦੌਰੇ ਤੇ ਨੇ ਤੇ ਸ਼ੁਵੇਂਦੂ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਮਾਜੂਦ ਨੇ

ਸਰਕਾਰ ਦਾ ਨਵਾਂ ਸਰੂਪ: ਇੱਕ CM ਅਤੇ ਦੋ ਡਿਪਟੀ CM
ਬੰਗਾਲ ਵਿੱਚ ਇਸ ਵਾਰ ਸਰਕਾਰ ਦਾ ਨਵਾਂ ਮਾਡਲ ਦੇਖਣ ਨੂੰ ਮਿਲੇਗਾ। ਸੂਬੇ ਵਿੱਚ ਮੁੱਖ ਮੰਤਰੀ ਦੇ ਨਾਲ ਦੋ ਉਪ-ਮੁੱਖ ਮੰਤਰੀ (Deputy CM) ਵੀ ਹੋਣਗੇ:

  • ਰੂਪਾ ਗਾਂਗੁਲੀ: ਪਹਿਲੇ ਡਿਪਟੀ CM ਵਜੋਂ ਰੂਪਾ ਗਾਂਗੁਲੀ ਦੇ ਨਾਂ ‘ਤੇ ਮੋਹਰ ਲੱਗ ਚੁੱਕੀ ਹੈ।
  • ਦੂਜਾ ਡਿਪਟੀ CM: ਦੂਜਾ ਡਿਪਟੀ CM ਉੱਤਰ ਬੰਗਾਲ (ਦਾਰਜੀਲਿੰਗ ਇਲਾਕੇ) ਤੋਂ ਇੱਕ ਪੁਰਸ਼ ਵਿਧਾਇਕ ਹੋਵੇਗਾ, ਜਿਸ ਦੇ ਨਾਂ ਦਾ ਖੁਲਾਸਾ ਸ਼ਾਮ ਨੂੰ ਕੀਤਾ ਜਾਵੇਗਾ

9 ਮਈ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ
ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 9 ਮਈ ਨੂੰ ਕੋਲਕਾਤਾ ਦੇ ਇਤਿਹਾਸਕ ਬ੍ਰਿਗੇਡ ਪਰੇਡ ਗਰਾਊਂਡ ਵਿੱਚ ਹੋਵੇਗਾ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ NDA ਦੇ ਕਈ ਦਿੱਗਜ ਨੇਤਾ ਸ਼ਿਰਕਤ ਕਰਨਗੇ

#WestBengal #BengalElectionResults #BJP #SuvenduAdhikari #NewCM #BengalPolitics #NarendraModi #AmitShah #BreakingNews #NDA #PoliticalUpdate