ਸੋਸ਼ਲ ਮੀਡੀਆ ‘ਤੇ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ‘ਕਾਕਰੋਚ ਜਨਤਾ ਪਾਰਟੀ’ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼ਨਿੱਚਰਵਾਰ ਸਵੇਰੇ ਪਾਰਟੀ ਦਾ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਹੈਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ ‘X’ (ਪਹਿਲਾਂ ਟਵਿੱਟਰ) ‘ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹਲਚਲ ਤੇਜ਼ ਹੋ ਗਈ ਹੈ, ਕਿਉਂਕਿ ਬੀਤੇ ਦਿਨ ਹੀ ਪਾਰਟੀ ਸੰਸਥਾਪਕ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸਨ
ਖ਼ਬਰ ਦੇ ਮੁੱਖ ਬਿੰਦੂ :
ਸਵੇਰੇ 8:25 ਵਜੇ ਲੱਗਿਆ ਪਤਾ: ਸੰਸਥਾਪਕ ਅਭਿਜੀਤ ਦੀਪਕੇ ਨੇ ਦੱਸਿਆ ਕਿ ਉਹ ਸਵੇਰ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਨੂੰ ਲੋਗ-ਇਨ ਜਾਂ ਐਕਸੈਸ ਨਹੀਂ ਕਰ ਪਾ ਰਹੇ ਹਨ
ਫੋਲੋਅਰਜ਼ ਦੀ ਗਿਣਤੀ ‘ਚ ਭਾਰੀ ਉਛਾਲ: ਹੈਕਿੰਗ ਦੀਆਂ ਖ਼ਬਰਾਂ ਦਰਮਿਆਨ ਇੰਸਟਾਗ੍ਰਾਮ ‘ਤੇ CJP ਦੇ ਫੋਲੋਅਰਜ਼ ਦੀ ਗਿਣਤੀ ਵਧ ਕੇ 2 ਕਰੋੜ 18 ਲੱਖ ਤੱਕ ਪਹੁੰਚ ਗਈ ਹੈ
X (ਟਵਿੱਟਰ) ‘ਤੇ ਵੀ ਵਧੇ ਫੋਲੋਅਰਜ਼: ਸ਼ਨਿੱਚਰਵਾਰ ਸਵੇਰੇ 9:45 ਵਜੇ ਤੱਕ ਪਾਰਟੀ ਦੇ ‘X’ ਅਕਾਊਂਟ ‘ਤੇ ਫੋਲੋਅਰਜ਼ ਦੀ ਗਿਣਤੀ 1 ਲੱਖ 94 ਹਜ਼ਾਰ ਨੂੰ ਪਾਰ ਕਰ ਗਈ
ਯੂਜ਼ਰਸ ਨੂੰ ਦਿਖਾਈ ਦੇ ਰਿਹਾ ਹੈ ਅਕਾਊਂਟ
ਹਾਲਾਂਕਿ ਪਾਰਟੀ ਲੀਡਰਸ਼ਿਪ ਇਸ ਅਕਾਊਂਟ ਨੂੰ ਆਪਣੇ ਪੱਧਰ ‘ਤੇ ਕੰਟਰੋਲ ਨਹੀਂ ਕਰ ਪਾ ਰਹੀ, ਪਰ ਆਮ ਯੂਜ਼ਰਸ ਲਈ ਇਹ ਅਕਾਊਂਟ ਅਜੇ ਵੀ ਲਾਈਵ ਦਿਖਾਈ ਦੇ ਰਿਹਾ ਹੈ। ਪਾਰਟੀ ਦੀ ਟੈਕਨੀਕਲ ਟੀਮ ਮੈਟਾ (Meta) ਦੇ ਸੰਪਰਕ ਵਿੱਚ ਹੈ ਤਾਂ ਜੋ ਅਕਾਊਂਟ ਨੂੰ ਜਲਦ ਤੋਂ ਜਲਦ ਰਿਕਵਰ ਕੀਤਾ ਜਾ ਸਕੇ
ਪਰਿਵਾਰ ਜਤਾ ਰਿਹਾ ਹੈ ਗ੍ਰਿਫਤਾਰੀ ਦਾ ਖਦਸ਼ਾ
ਇਸ ਸੋਸ਼ਲ ਮੀਡੀਆ ਵਿਵਾਦ ਦੇ ਵਿਚਕਾਰ, ਅਭਿਜੀਤ ਦੀਪਕੇ ਦੇ ਮਾਤਾ-ਪਿਤਾ ਨੇ ਇੱਕ ਬਿਆਨ ਵਿੱਚ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਖਦਸ਼ਾ ਜਤਾਇਆ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਕਿਸੇ ਸਾਜ਼ਿਸ਼ ਤਹਿਤ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਵਟਸਐਪ ‘ਤੇ ਮਿਲੀਆਂ ਧਮਕੀਆਂ ਤੋਂ ਬਾਅਦ ਪਰਿਵਾਰ ਨੇ ਸੁਰੱਖਿਆ ਦੀ ਮੰਗ ਕੀਤੀ ਹੈ
