ਤੂੰ 1 ਪਿਓ ਦਾ ਨਹੀਂ ਆ , ਆਪਣੇ FAN ਤੇ’ ਭੜਕੇ ਕਰਨ ਔਜਲਾ, ਦੇਖੋ ਵੀਡੀਓ

ADELAIDE : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਕਰਨ ਔਜਲਾ ਆਪਣੇ ਆਸਟਰੇਲੀਆ ਦੌਰੇ ਦੌਰਾਨ ਇੱਕ ਘਟਨਾ ਨੂੰ ਲੈ ਕੇ ਚਰਚਾ ਵਿੱਚ ਆ ਗਏ ਹਨ। ਜਾਣਕਾਰੀ ਮੁਤਾਬਕ, ਲਾਈਵ ਸ਼ੋਅ ਦੌਰਾਨ ਇੱਕ ਫੈਨ ਵੱਲੋਂ ਸਟੇਜ ਵੱਲ ਜੈਕਟ ਸੁੱਟੀ ਗਈ, ਜਿਸ ਤੋਂ ਬਾਅਦ ਕਰਨ ਔਜਲਾ ਨਾਰਾਜ਼ ਹੋ ਗਏ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੈਕਟ ਆਉਣ ਤੋਂ ਬਾਅਦ ਗਾਇਕ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਫੈਨ ਨੂੰ ਸਟੇਜ ’ਤੇ ਅਜਿਹੀ ਹਰਕਤ ਨਾ ਕਰਨ ਦੀ ਸਲਾਹ ਦਿੱਤੀ। ਇਸ ਦੌਰਾਨ ਕਰਨ ਔਜਲਾ ਨੇ ਗੁੱਸੇ ਵਿੱਚ ਕਿਹਾ, “ਇੱਕ ਪਿਓ ਦਾ ਨਹੀਂ ਆ ਤੂੰ”।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਕਰਨ ਔਜਲਾ ਦੇ ਪ੍ਰਸ਼ੰਸਕ ਇਸ ਮਾਮਲੇ ’ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ