BRICS Summit ਤੋਂ ਪਹਿਲਾਂ ਦਿੱਲੀ ਦਾ ਏਅਰਸਪੇਸ Restrict, IGI Airport ’ਤੇ ਵਧੇਗੀ ਸੁਰੱਖਿਆ

ਨਵੀਂ ਦਿੱਲੀ: ਦਿੱਲੀ ਵਿੱਚ ਹੋਣ ਵਾਲੇ BRICS Summit ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ 11 ਸਤੰਬਰ ਦੀ ਸਵੇਰ ਤੋਂ 13 ਸਤੰਬਰ ਦੀ ਸ਼ਾਮ ਤੱਕ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਹਵਾਈ ਖੇਤਰ ਵਿੱਚ ਵਿਸ਼ੇਸ਼ ਪਾਬੰਦੀਆਂ ਲਾਗੂ ਰਹਿਣਗੀਆਂ

ਇਨ੍ਹਾਂ ਸੁਰੱਖਿਆ ਨਿਯਮਾਂ ਤਹਿਤ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (IGI) ਸਮੇਤ ਦਿੱਲੀ ਤੋਂ ਲਗਭਗ 300 ਕਿਲੋਮੀਟਰ ਦੇ ਘੇਰੇ ਵਿੱਚ ਆਉਣ ਵਾਲੇ ਏਅਰਪੋਰਟਾਂ ’ਤੇ ਉਡਾਣਾਂ ਦੀ ਆਵਾਜਾਈ ਲਈ ਵਿਸ਼ੇਸ਼ ਨਿਯਮ ਲਾਗੂ ਹੋਣਗੇ। ਇਸ ਦੌਰਾਨ ਸਿਰਫ਼ ਮਨਜ਼ੂਰਸ਼ੁਦਾ ਉਡਾਣਾਂ ਨੂੰ ਹੀ ਟੇਕ-ਆਫ ਅਤੇ ਲੈਂਡਿੰਗ ਦੀ ਇਜਾਜ਼ਤ ਹੋਵੇਗੀ।

ਕਿਹੜੀਆਂ ਉਡਾਣਾਂ ਨੂੰ ਮਿਲੇਗੀ ਇਜਾਜ਼ਤ?

ਸੁਰੱਖਿਆ ਨਿਯਮਾਂ ਤਹਿਤ ਕੁਝ ਸ਼੍ਰੇਣੀਆਂ ਦੀਆਂ ਉਡਾਣਾਂ ਨੂੰ ਛੋਟ ਦਿੱਤੀ ਗਈ ਹੈ। ਇਨ੍ਹਾਂ ਵਿੱਚ ਆਮ ਤੌਰ ’ਤੇ ਚੱਲਣ ਵਾਲੀਆਂ ਨਿਰਧਾਰਤ ਕਮਰਸ਼ੀਅਲ ਏਅਰਲਾਈਨ ਉਡਾਣਾਂ ਸ਼ਾਮਲ ਹਨ।

ਇਸ ਤੋਂ ਇਲਾਵਾ BRICS Summit ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਲੈ ਕੇ ਆਉਣ ਵਾਲੀਆਂ ਵਿਸ਼ੇਸ਼ ਉਡਾਣਾਂ ਨੂੰ ਵੀ ਇਜਾਜ਼ਤ ਮਿਲ ਸਕਦੀ ਹੈ, ਪਰ ਇਸ ਲਈ ਉਨ੍ਹਾਂ ਦੇ ਫਲਾਈਟ ਪਲਾਨ ਨੂੰ ਪਹਿਲਾਂ ਹੀ Air Traffic Control (ATC) ਤੋਂ ਮਨਜ਼ੂਰੀ ਮਿਲੀ ਹੋਣੀ ਲਾਜ਼ਮੀ ਹੋਵੇਗੀ

ਭਾਰਤੀ ਹਵਾਈ ਸੈਨਾ (IAF), BSF ਅਤੇ Aviation Research Centre ਦੀਆਂ ਉਡਾਣਾਂ ਵੀ ਨਿਰਧਾਰਤ ਨਿਯਮਾਂ ਅਨੁਸਾਰ ਚੱਲ ਸਕਣਗੀਆਂ। ਇਸ ਤੋਂ ਇਲਾਵਾ ਐਮਰਜੈਂਸੀ ਜਾਂ ਮੈਡੀਕਲ ਇਵੈਕੂਏਸ਼ਨ ਲਈ Army helicopters ਨੂੰ ਵੀ ਛੋਟ ਦਿੱਤੀ ਗਈ ਹੈ

ਰਾਜ ਸਰਕਾਰ ਦੇ ਉਹ ਜਹਾਜ਼ ਜਾਂ ਹੈਲੀਕਾਪਟਰ ਵੀ ਨਿਰਧਾਰਤ ਇਜਾਜ਼ਤ ਤਹਿਤ ਉਡਾਣ ਭਰ ਸਕਣਗੇ, ਜਿਨ੍ਹਾਂ ਵਿੱਚ ਰਾਜਪਾਲ ਜਾਂ ਮੁੱਖ ਮੰਤਰੀ ਸਫ਼ਰ ਕਰ ਰਹੇ ਹੋਣ

300 ਕਿਲੋਮੀਟਰ ਦੇ ਏਅਰਸਪੇਸ ਲਈ ਵੀ ਨਿਯਮ

ਦਿੱਲੀ ਦੇ ਆਲੇ-ਦੁਆਲੇ 300 ਕਿਲੋਮੀਟਰ ਦੇ ਖੇਤਰ ਵਿੱਚੋਂ ਲੰਘਣ ਵਾਲੀਆਂ ਨਿਯਮਤ ਉਡਾਣਾਂ ਨੂੰ ਪੂਰੀ ਤਰ੍ਹਾਂ ਰੋਕਿਆ ਨਹੀਂ ਜਾਵੇਗਾ। ਹਾਲਾਂਕਿ, ਇਨ੍ਹਾਂ ਉਡਾਣਾਂ ਨੂੰ ਨਿਰਧਾਰਤ ਉਚਾਈ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।

ਸੂਤਰਾਂ ਮੁਤਾਬਕ ਦਿੱਲੀ ਤੋਂ 200 ਕਿਲੋਮੀਟਰ ਦੀ ਦੂਰੀ ਤੱਕ ਪਹੁੰਚਣ ਤੋਂ ਪਹਿਲਾਂ ਉਡਾਣ ਨੂੰ Flight Level 290 (FL290) ਤੱਕ ਚੜ੍ਹਨਾ ਹੋਵੇਗਾ। ਇਸੇ ਤਰ੍ਹਾਂ ਲੈਂਡਿੰਗ ਦੌਰਾਨ ਜਹਾਜ਼ ਨੂੰ FL290 ਤੋਂ ਹੇਠਾਂ ਆਉਣਾ ਉਦੋਂ ਹੀ ਸ਼ੁਰੂ ਕਰਨ ਦੀ ਇਜਾਜ਼ਤ ਹੋਵੇਗੀ ਜਦੋਂ ਉਹ ਦਿੱਲੀ ਤੋਂ ਘੱਟੋ-ਘੱਟ 200 ਕਿਲੋਮੀਟਰ ਦੂਰ ਹੋਵੇ।

Safdarjung Airport ਅਤੇ Rohini Helipad ਵੀ ਬੰਦ

ਵਿਸ਼ੇਸ਼ ਸੁਰੱਖਿਆ ਪ੍ਰਬੰਧਾਂ ਤਹਿਤ Safdarjung Airport (VVIP) ਵੀ ਇਸ ਮਿਆਦ ਦੌਰਾਨ ਬੰਦ ਰਹੇਗਾ। ਹਾਲਾਂਕਿ ਐਮਰਜੈਂਸੀ ਜਾਂ VIP ਡਿਊਟੀ ’ਤੇ ਤਾਇਨਾਤ IAF ਹੈਲੀਕਾਪਟਰਾਂ ਅਤੇ National Security Guard ਨਾਲ ਜੁੜੇ ਕੁਝ BSF/IAF ਹੈਲੀਕਾਪਟਰਾਂ ਨੂੰ ਛੋਟ ਦਿੱਤੀ ਜਾ ਸਕਦੀ ਹੈ।

ਇਸ ਦੇ ਨਾਲ ਹੀ Rohini Helipad ਪੂਰੀ ਤਰ੍ਹਾਂ ਬੰਦ ਰਹੇਗਾ।

ਬਿਨਾਂ ਮਨਜ਼ੂਰੀ ਵਾਲੀਆਂ ਉਡਾਣਾਂ ਲਈ ਕੀ ਹੋਵੇਗਾ?

ਜਿਹੜੀ ਵੀ ਉਡਾਣ ਨਿਰਧਾਰਤ ਛੋਟ ਵਾਲੀ ਸੂਚੀ ਵਿੱਚ ਸ਼ਾਮਲ ਨਹੀਂ ਹੈ, ਉਸ ਨੂੰ ਇਸ ਵਿਸ਼ੇਸ਼ ਸੁਰੱਖਿਆ ਮਿਆਦ ਦੌਰਾਨ ਉਡਾਣ ਭਰਨ ਲਈ ਕੇਂਦਰੀ ਗ੍ਰਹਿ ਮੰਤਰਾਲੇ (Ministry of Home Affairs) ਤੋਂ ਪਹਿਲਾਂ ਸੁਰੱਖਿਆ ਮਨਜ਼ੂਰੀ ਲੈਣੀ ਪਵੇਗੀ

BRICS Summit ਦੌਰਾਨ ਵੱਡੇ ਪੱਧਰ ’ਤੇ VIP ਮੂਵਮੈਂਟ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਹਵਾਈ ਆਵਾਜਾਈ ’ਤੇ ਇਹ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ