ਖੇਡਾਂ ਵਤਨ ਪੰਜਾਬ ਦੀਆਂ 2026-27 ‘ ਸੀਜਨ-4 ਜਿਲ੍ਹਾ ਪੱਧਰੀ ਖੇਡਾਂ ਦਾ ਨਵਾਂਸ਼ਹਿਰ ਵਿਖੇ ਕੀਤਾ ਗਿਆ ਉਦਘਾਟਨ

ਨਵਾਂਸ਼ਹਿਰ : ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026-27 ਸੀਜਨ-4 ਦੇ ਜਿਲ੍ਹਾ ਪੱਧਰੀ ਖੇਡਾਂ ਦਾ ਉਦਘਾਟਨ ਸਹਾਇਕ ਕਮਿਸ਼ਨਰ ਰਮਨਜੀਤ ਵਲੋਂ ਕੀਤਾ ਗਿਆ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸ੍ਰੀਮਤੀ ਵੰਦਨਾ ਚੌਹਾਨ ਜਿਲ੍ਹਾ ਖੇਡ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਇਸ ਖੇਡਾਂ ਵਤਨ ਪੰਜਾਬ ਦੀਆਂ 2026 ਦੇ ਜਿਲ੍ਹਾ ਪੱਧਰੀ ਖੇਡਾਂ ਦੇ ਉਦਘਾਟਨ ਸਮਾਰੋਹ ਦੇ ਮੌਕੇ ‘ਤੇ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੋਬੀ ਕੰਗ, ਸ੍ਰ. ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰਸਟ ਨਵਾਂਸ਼ਹਿਰ, ਸ੍ਰੀਮਤੀ ਸੋਨੀਆ ਵਾਲੀਆ ਪ੍ਰਿੰਸੀਪਲ ਕੈਂਬਰੇਜ ਇੰਟਰਨੈਸ਼ਨਲ ਸਕੂਲ ਕਰੀਹਾ ਵਿਸ਼ੇਸ਼ ਤੌਰ ਤੇ ਹਾਜਰ ਹੋਏ।


ਉਦਘਾਟਨ ਮੌਕੇ ਵੱਖ-ਵੱਖ ਵਿਸ਼ੇਸ ਮਹਿਮਾਨਾ ਵਲੋਂ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜਨ 4 ਦੀ ਭਰਪੂਰ ਸ਼ਲਾਘਾ ਕਰਦਿਆਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਆਪਣੇ ਸੰਬੋਧਨ ਵਿੱਚ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਵੱਧ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਕਰਾਟੇ ਅਕੈਡਮੀ ਬੰਗਾ, ਸ.ਸ.ਸ.ਸਕੂਲ ਗਰਲੇ ਢਾਹਾਂ, ਜੁਡੇ-ਕਰਾਟੇ ਟਰੇਨਿੰਗ ਸੈਂਟਰ ਨਵਾਂ ਸ਼ਹਿਰ ਦੇ ਬੱਚਿਆਂ ਵਲੋਂ ਸਭਿਆਚਾਰ ਪ੍ਰੋਗਰਾਮ ਅਤੇ ਗੇਮ ਨਾਲ ਸਬੰਧਤ ਪੇਸ਼ਕਾਰੀਆਂ ਕੀਤੀਆਂ ਗਈਆਂ । ਉਹਨਾਂ ਅੱਗੇ ਦੱਸਿਆ ਕਿ ਇਹ ਜਿਲ੍ਹਾ ਪੱਧਰੀ ਖੇਡਾਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਖੇਡ ਸਥਾਨਾ ਤੇ 29 ਸਤੰਬਰ 2026 ਤੋਂ 4 ਅਕਤੂਬਰ 2026 ਤੱਕ ਚਲਣਗੀਆਂ ਜਿਸ ਵਿੱਚ ਐਥਲੈਟਿਕਸ, ਕਬੱਡੀ (ਸਰਕਲ ਸਟਾਈਲ), ਵਾਲੀਬਾਲ ਦੇ ਮੁਕਾਬਲੇ ਆਈ.ਟੀ.ਆਈ ਗਰਾਂਉਂਡ ਅਤੇ ਖੋ-ਖੋ, ਫੁੱਟਬਾਲ ਦੇ ਮੁਕਾਬਲੇ ਜੇ.ਐਸ.ਐਫ.ਐਚ ਖਾਲਸਾ ਸਕੂਲ, ਨਵਾਂਸ਼ਹਿਰ ਵਿਖੇ ਕਰਵਾਏ ਜਾਣਗੇ। ਬੈਡਮਿੰਟਨ ਅਤੇ ਕਬੱਡੀ (ਨੈਸ਼ਨਲ) ਦੇ ਮੁਕਾਬਲੇ ਇੰਡੋਰ ਸਟੇਡੀਅਮ ਭੰਗਲ ਕਲਾਂ ਵਿਖੇ ਕਰਵਾਏ ਜਾਣਗੇ।


ਅੱਜ ਉਦਘਾਟਨੀ ਮੌਕੇ ਕਰਵਾਏ ਗਏ ਖੇਡ ਮੁਕਾਬਲਿਆਂ ਦੌਰਾਨ ਅੰਡਰ 14 (ਲੜਕੀਆਂ) 600 ਮੀਟਰ ਦੇ ਮੁਕਾਬਲਿਆਂ ਵਿੱਚ ਬਾਣੀ ਈਸ਼ਵਰੀ ਨੇ ਪਹਿਲਾ, ਬਲਵਿੰਦਰ ਕੌਰ ਨੇ ਦੂਜਾ ਅਤੇ ਮਾਨਵੀ ਨੇ ਤੀਜਾ ਸਥਾਨ ਹਾਸਲ ਕੀਤਾ ਅੰਡਰ 14 (ਲੜਕੇ) 600 ਮੀਟਰ ਮੁਕਾਬਲਿਆਂ ਵਿੱਚ ਹਰਕੀਰਤ ਕੁਮਾਰ ਨੇ ਪਹਿਲਾ, ਹਿਮਾਂਸੂ ਨੇ ਦੂਜਾ ਅਤੇ ਹਰਸ਼ਿਤ ਨੇ ਤੀਜਾ ਸਥਾਨ ਹਾਸਲ ਕੀਤਾ ਕਬੱਡੀ (ਸਰਕਲ ਸਟਾਇਲ) ਮੁਕਾਬਲਿਆਂ ਵਿੱਚ ਅੰਡਰ 17 ਵਿੱਚ ਮਾਈ ਭਾਗੋ ਜਗਤਪੁਰ ਨੇ ਪਹਿਲਾ, ਬਾਬਾ ਸਖੀ ਰਾਮ ਅਖਾੜਾ ਕਾਠਗੜ ਨੇ ਦੂਜਾ ਅਤੇ ਮਹਿਮੂਦਪੁਰ ਨੇ ਤੀਜਾ ਸਥਾਨ ਹਾਸਲ ਕੀਤਾ ਇਸ ਮੌਕੇ ਤੇ ਸ੍ਰ ਮਲਕੀਤ ਸਿੰਘ, ਅਨਾਮਿਕਾ, ਮਨਜਿੰਦਰ ਸਿੰਘ, (ਸਾਰੇ ਐਥਲੈਟਿਕ ਕੋਚ), ਨਵੀਨ ਕੁਮਾਰ, ਮਨਪ੍ਰੀਤ ਸਿੰਘ ( ਦੋਨੋਂ’ ਵਾਲੀਬਾਲ ਕੋਚ, ਜਸਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੰਗਲ ਜੱਟਾਂ ਫੁਟਬਾਲ ਕੋਚ, ਨਵੀਨ ਕੁਮਾਰ ਕੁਮਾਰਕੁਲਜੀਤ ਸਿੰਘ ਹਾਕੀ ਕੋਚ, ਰਮਨਦੀਪ ਸਿੰਘ ਬੈਡਮਿੰਟਨ ਕੋਚ, ਗੁਰਤੇਜ ਸਿੰਘ ਸੁਪਰਵਾਈਜਰ, ਸ੍ਰ ਕਸ਼ਮੀਰ ਸਿੰਘ ਅੰਤਰਰਾਸ਼ਟੀ ਫੁੱਟਬਾਲ ਖਿਡਾਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ/ਬੱਚੇ ਹਾਜਰ ਸਨ। ਸਟੇਜ ਸੰਚਾਲਕੀ ਦੀ ਭੂਮਿਕਾ ਬਲਵੀਰ ਕੁਮਾਰ ਕਲਰਕ ਵਲੋਂ ਬਾਖੂਬੀ ਨਿਭਾਈ ਗਈ