PM ਮੋਦੀ ਨੇ Flydubai ਦੇ ਕੈਪਟਨ ਸਮਿਤ ਮਛਛਰ ਨਾਲ ਕੀਤੀ ਵੀਡੀਓ ਕਾਲ, ਕਿਹਾ—‘ਤੁਹਾਡੇ ਹੌਂਸਲੇ ਨੇ ਕਈ ਜਾਨਾਂ ਬਚਾਈਆਂ’

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ Flydubai ਦੇ ਕੈਪਟਨ ਸਮਿਤ ਮਛਛਰ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਹੌਂਸਲੇ, ਸੂਝ-ਬੂਝ ਅਤੇ ਸੰਕਟ ਦੇ ਸਮੇਂ ਦਿਖਾਈ ਦਿੱਤੀ ਸੰਜਮ ਭਰੀ ਕਾਰਵਾਈ ਦੀ ਸ਼ਲਾਘਾ ਕੀਤੀ।

PM ਮੋਦੀ ਨੇ ਕੈਪਟਨ ਸਮਿਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਲਈ ਪ੍ਰਾਰਥਨਾ ਕਰ ਰਿਹਾ ਹੈ। ਉਨ੍ਹਾਂ ਦੀ ਸਿਹਤਯਾਬੀ ਲਈ ਮਹਾਮ੍ਰਿਤਿਉਂਜਯ ਮੰਤਰ ਦਾ ਜਾਪ ਵੀ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਪਟਨ ਦੀ ਹਿੰਮਤ, ਮੌਕੇ ’ਤੇ ਸੂਝ-ਬੂਝ ਅਤੇ ਸੰਜਮ ਨੇ ਕਈ ਕੀਮਤੀ ਜਾਨਾਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਕੈਪਟਨ ਦੇ ਹੌਂਸਲੇ ਨੂੰ ਦੇਸ਼ ਲਈ ਮਾਣ ਵਾਲੀ ਗੱਲ ਦੱਸਿਆ।

PM ਮੋਦੀ ਨੇ ਕਿਹਾ ਕਿ ਦੇਸ਼ ਮਾਣ ਨਾਲ ਕਹਿ ਸਕਦਾ ਹੈ ਕਿ ਭਾਰਤੀ ਦੂਜਿਆਂ ਦੀ ਜਾਨ ਲੈਣ ਵਾਲੇ ਨਹੀਂ, ਸਗੋਂ ਲੋੜ ਪੈਣ ’ਤੇ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਜੋਖਮ ਵਿੱਚ ਪਾਉਣ ਵਾਲੇ ਲੋਕ ਹਨ।

ਇਸ ਵੀਡੀਓ ਕਾਲ ਰਾਹੀਂ ਪ੍ਰਧਾਨ ਮੰਤਰੀ ਨੇ ਕੈਪਟਨ ਸਮਿਤ ਦੀ ਹਿੰਮਤ ਨੂੰ ਸਲਾਮ ਕਰਦਿਆਂ ਉਨ੍ਹਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ