ਨਵਾਂਸ਼ਹਿਰ ਦੇ MLA ਡਾ. ਨਛੱਤਰ ਪਾਲ ਨੇ ਸੋਸ਼ਲ ਮੀਡੀਆ ’ਤੇ ਚੱਲ ਰਹੀ ਖ਼ਬਰ ਨੂੰ ਦੱਸਿਆ ਗਲਤ

  • BSP ਦਾ ਸਟੇਟ ਇੰਚਾਰਜ ਲਗਾਏ ਜਾਣ ਦੀਆਂ ਖ਼ਬਰਾਂ ’ਤੇ MLA ਡਾ. ਨਛੱਤਰ ਪਾਲ ਦਾ ਸਪਸ਼ਟੀਕਰਨ

ਨਵਾਂਸ਼ਹਿਰ: ਨਵਾਂਸ਼ਹਿਰ ਤੋਂ ਵਿਧਾਇਕ ਡਾ. ਨਛੱਤਰ ਪਾਲ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨਾਲ ਸਬੰਧਤ ਚੱਲ ਰਹੀ ਇੱਕ ਖ਼ਬਰ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ BSP ਦਾ ਸਟੇਟ ਇੰਚਾਰਜ ਲਗਾਏ ਜਾਣ ਸਬੰਧੀ ਚੱਲ ਰਹੀ ਖ਼ਬਰ ਗਲਤ ਅਤੇ ਬੇਬੁਨਿਆਦ ਹੈ।

ਡਾ. ਨਛੱਤਰ ਪਾਲ ਨੇ ਸਪਸ਼ਟ ਕੀਤਾ ਕਿ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ BSP ਦਾ ਸਟੇਟ ਇੰਚਾਰਜ ਬਣਾਏ ਜਾਣ ਸਬੰਧੀ ਜਿਹੜੀ ਜਾਣਕਾਰੀ ਪ੍ਰਸਾਰਿਤ ਕੀਤੀ ਜਾ ਰਹੀ ਹੈ, ਉਹ ਸੱਚ ਨਹੀਂ ਹੈ।

ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਇਨ੍ਹਾਂ ਚਰਚਾਵਾਂ ’ਤੇ ਸਥਿਤੀ ਸਪਸ਼ਟ ਹੋ ਗਈ ਹੈ। MLA ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਨਾਂ ਪੁਸ਼ਟੀ ਕੀਤੀ ਜਾਣਕਾਰੀ ’ਤੇ ਭਰੋਸਾ ਨਾ ਕੀਤਾ ਜਾਵੇ