‘ਢਾਡੀ ਪ੍ਰਸੰਗਾਂ’ ਤੋਂ ‘ਕੈਟ ਵਾਕ’ ਤੱਕ ਪਹੁੰਚ ਗਿਆ ਅਕਾਲੀ ਦਲ: ਬਲਤੇਜ ਪੰਨੂ ਦਾ ਤਿੱਖਾ ਤੰਜ

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਅਕਾਲੀ ਦਲ ਬਾਦਲ ਨੂੰ ਲੈ ਕੇ ਸਿਆਸੀ ਤੰਜਬਾਜ਼ੀ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ’ਤੇ ਪੋਸਟ ਸਾਂਝੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ’ਤੇ ਤਿੱਖਾ ਹਮਲਾ ਬੋਲਿਆ ਹੈ।

ਬਲਤੇਜ ਪੰਨੂ ਨੇ ਆਪਣੀ ਪੋਸਟ ਵਿੱਚ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ “ਪੰਥਕ ਪਾਰਟੀ ਅਖਵਾਉਣ ਵਾਲੇ ਅਕਾਲੀ ਦਲ ਬਾਦਲ ਦੇ ਹਾਲਾਤ ਇਹ ਬਣ ਗਏ ਹਨ ਕਿ ਕਿਸੇ ਵੇਲੇ ਸਟੇਜਾਂ ’ਤੇ ਢਾਡੀ ਪ੍ਰਸੰਗ ਲਵਾਉਣ ਵਾਲੇ ਅੱਜ ‘ਕੈਟ ਵਾਕ’ ਤੱਕ ਆ ਡਿੱਗੇ ਹਨ।”

ਉਨ੍ਹਾਂ ਨੇ ਅੱਗੇ ਤੰਜ ਕੱਸਦਿਆਂ ਕਿਹਾ ਕਿ “ਨਿਵਾਣਾ ਦਾ ਪੱਧਰ ਡਿੱਗਣਾ ਅਜੇ ਜਾਰੀ ਹੈ