ਜਰਮਨੀ ਤੋਂ ਦੋ ਸਕੀਆਂ ਭੈਣਾਂ ਮੂਸੇਵਾਲਾ ਦੀ ਹਵੇਲੀ ਪਹੁੰਚੀਆਂ, ਪਰਿਵਾਰ ਨਾਲ ਕੀਤੀ ਮੁਲਾਕਾਤ

ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਰੋਜਾਨਾਂ ਹੀ ਦੇਸ਼ਾਂ ਵਿਦੇਸ਼ਾਂ ਵਿੱਚੋਂ ਉਸਦੇ ਪ੍ਰਸੰਸ਼ਕ ਪਹੁੰਚਦੇ ਹਨ। ਇਸ ਦੋਰਾਨ ਜਰਮਨੀ ਤੋਂ ਦੋ ਸਕੀਆਂ ਭੈਣਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਉਸਦੀ ਹਵੇਲੀ ਪਹੁੰਚੀਆਂ । ਦੋਨਾਂ ਭੈਣਾ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਤੇ ਸਿੱਧੂ ਮੂਸੇਵਾਲਾ ਨੂੰ ਥਾਪੀ ਮਾਰ ਕੇ ਸ਼ਰਧਾਂਜਲੀ ਦਿੱਤੀ।

ਗੱਲਬਾਤ ਦੋਰਾਨ ਉਹਨਾ ਦੱਸਿਆ ਕਿ ਉਹ ਮੂਸੇਵਾਲਾ ਦੀਆ ਫੈਨ ਹਨ ਅਤੇ ਉਹ ਉਸਦੇ ਗੀਤਾਂ ਨੂੰ ਪਿਆਰ ਕਰਦੀਆਂ ਹਨ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਸਿੱਧੂ ਮੂਸੇਵਾਲਾ ਦੇ ਵਹੀਕਲਾਂ ਦੇ ਨਾਲ ਤਸਵੀਰਾਂ ਕਰਵਾਈਆਂ।

Tags :