IND vs NZ: ਕੀ ਟੀਮ ਇੰਡੀਆ ਫਾਈਨਲ ਵਿੱਚ ਕਰੇਗੀ ਪ੍ਰਵੇਸ਼?

ਭਾਰਤੀ ਟੀਮ ਦਾ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਪ੍ਰਵੇਸ਼ ਕਰਨ ਲਈ 15 ਨਵੰਬਰ ਨੂੰ ਸੈਮੀਫਾਈਨਲ ਮੈਚ ‘ਚ ਨਿਊਜ਼ੀਲੈਂਡ ਨਾਲ ਮੁਕਾਬਲਾ ਹੋਵੇਗਾ।

ਜਾਣਕਾਰੀ ਅਨੁਸਾਰ, ਇਹ ਮੈਚ ਰੋਹਿਤ ਸ਼ਰਮਾ ਦੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਹੁਣ ਤੱਕ 9 ‘ਚੋਂ ਸਾਰੇ 9 ਮੈਚ ਜਿੱਤੇ ਹਨ। ਹੁਣ ਦੇਖਣਾ ਹੋਵੇਗਾ ਕਿ ਟੀਮ ਇੰਡੀਆ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰੇਗੀ।

ਤੁਹਾਨੂੰ ਦੱਸਦੀਏ ਜਦੋ 2019 ਵਰਲਡ ਕੱਪ ਚ’ ਦੋਵੇ ਟੀਮਾਂ ਸਾਹਮਣੇ ਹੋਈਆਂ ਸੀ ਤਾਂ ਨਿਊਜ਼ੀਲੈਂਡ ਨੇ ਇੰਡੀਆ ਨੂੰ ਹਰਾਕੇ ਵਰਲਡ ਕੱਪ ਤੋਂ ਬਾਹਰ ਕਰ ਦਿੱਤਾ ਸੀ ਤੇ ਹੁਣ ਦੇਖਣਾ ਹੋਵੇਗਾ 2019 ਵਰਲਡ ਕਪ ਦਾ ਬਦਲਾ ਅੱਜ ਇੰਡੀਆ ਨਿਊਜ਼ੀਲੈਂਡ ਦੇ ਕੋਲੋਂ ਲੈ ਪਵੇਗੀ ਕੇ ਨਹੀਂ

Tags :