6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਕੰਚਨਪ੍ਰੀਤ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਮਜੀਠਾ : ਪੰਜਾਬ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਆਗੂ ਕੰਚਨਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਥਾਣਾ ਚੱਬਲ ਵਿਖੇ ਦਰਜ ਹੋਏ FIR ਨੰਬਰ 208/25 ਦੇ ਸਬੰਧ ਵਿੱਚ ਕੀਤੀ ਗਈ ਹੈ। ਪਾਸਪੋਰਟ ਦੌਰਾਨ ਗ਼ਲਤ ਜਾਣਕਾਰੀ ਦੇਣ ਤੇ’ ਆਰੋਪ ਲੱਗੇ ਨੇ

ਕੰਚਨਪ੍ਰੀਤ ਕੌਰ, ਜੋ ਤਰਨ ਤਾਰਨ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਹਨ, ਅੱਜ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ ਹੋਈ ਸੀ। ਪੁਲਿਸ ਨੇ 6 ਘੰਟੇ ਦੀ ਪੁੱਛਗਿੱਛ ਕਰਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਗ੍ਰਿਫ਼ਤਾਰੀ ਕਰ ਲਿਆ

ਚੋਣਾਂ ਦੌਰਾਨ ਦਰਜ ਹੋਏ ਸਨ ਚਾਰ ਮਾਮਲੇ


ਪੁਲਿਸ ਸੂਤਰਾਂ ਅਨੁਸਾਰ, ਚੋਣਾਂ ਦੇ ਸਮੇਂ ਦੌਰਾਨ ਕੰਚਨਪ੍ਰੀਤ ਕੌਰ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕੁੱਲ ਚਾਰ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ।

ਮੌਜੂਦਾ ਗ੍ਰਿਫ਼ਤਾਰੀ ਚੱਬਲ ਥਾਣੇ ਵਿੱਚ ਦਰਜ ਮਾਮਲੇ ਨਾਲ ਸਬੰਧਤ ਹੈ, ਜਿਸ ਵਿੱਚ ਦਰਜ ਧਾਰਾਵਾਂ ਤਹਿਤ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਅਧਿਕਾਰਤ ਤੌਰ ‘ਤੇ ਦਰਸਾਇਆ ਗਿਆ ਹੈ

#kanchanpreetkaurnews #Kanchanpreet #KanchanpreetkaurArrested #punjabbreakingnews