ਇੰਗਲੈਂਡ ਦੇ ਮਹਾਨ ਕ੍ਰਿਕਟਰ ਰੌਬਿਨ ਸਮਿਥ ਦਾ ਦਿਹਾਂਤ

ਆਸਟ੍ਰੇਲੀਆ (ਪਰਥ) : ਇੰਗਲੈਂਡ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਬੱਲੇਬਾਜ਼ ਰੌਬਿਨ ਸਮਿਥ ਦਾ 62 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੁਖਦ ਖ਼ਬਰ ਦੀ ਪੁਸ਼ਟੀ ਕੀਤੀ ਹੈ, ਜਿਸ ਤੋਂ ਬਾਅਦ ਪੂਰੇ ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ

ਸਮਿਥ ਨੇ 1988 ਤੋਂ 1996 ਦੌਰਾਨ ਇੰਗਲੈਂਡ ਲਈ 62 ਟੈਸਟ ਮੈਚ ਅਤੇ 71 ODI ਮੈਚ ਖੇਡੇ। ਉਹ 1992 ਦੇ ਵਿਸ਼ਵ ਕੱਪ ਵਿੱਚ ਉਪ-ਜੇਤੂ ਰਹੀ ਇੰਗਲੈਂਡ ਟੀਮ ਦਾ ਇੱਕ ਅਹਿਮ ਖਿਡਾਰੀ ਸਨ

ਟੈਸਟ ਕ੍ਰਿਕਟ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ

ਰੌਬਿਨ ਸਮਿਥ ਨੇ ਆਪਣੇ 62 ਟੈਸਟ ਮੈਚਾਂ ਦੇ ਕਰੀਅਰ ਵਿੱਚ 43.67 ਦੀ ਸ਼ਾਨਦਾਰ ਔਸਤ ਨਾਲ 4,236 ਦੌੜਾਂ ਬਣਾਈਆਂ, ਜਿਸ ਵਿੱਚ 9 ਸੈਂਕੜੇ ਸ਼ਾਮਲ ਸਨ। ਉਨ੍ਹਾਂ ਦੇ 9 ਸੈਂਕੜਿਆਂ ਵਿੱਚੋਂ 3 ਸੈਂਕੜੇ ਵੈਸਟਇੰਡੀਜ਼ ਦੇ ਖ਼ਿਲਾਫ਼ ਆਏ ਸਨ, ਜੋ ਉਸ ਸਮੇਂ ਦੁਨੀਆ ਦੀ ਸਭ ਤੋਂ ਤੇਜ਼ ਗੇਂਦਬਾਜ਼ੀ ਅਟੈਕ ਵਾਲੀ ਟੀਮ ਸੀ | ਟੈਸਟ ਮੈਚਾਂ ਵਿੱਚ ਉਨ੍ਹਾਂ ਦਾ ਸਭ ਤੋਂ ਵੱਡਾ ਸਕੋਰ 175 ਦੌੜਾਂ ਸੀ, ਜੋ ਉਨ੍ਹਾਂ ਨੇ 1994 ਵਿੱਚ ਵੈਸਟਇੰਡੀਜ਼ ਵਿਰੁੱਧ ਹੀ ਬਣਾਇਆ ਸੀ

ਰੌਬਿਨ ਸਮਿਥ County ਕ੍ਰਿਕਟ ਵਿੱਚ Hampshir ਟੀਮ ਲਈ ਖੇਡੇ ਅਤੇ 2004 ਵਿੱਚ ਉਨ੍ਹਾਂ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ ਸੀ। ਸੰਨਿਆਸ ਤੋਂ ਬਾਅਦ ਉਹ ਕੁਝ ਸਮੇਂ ਤੋਂ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ

ਇੱਕ-ਰੋਜ਼ਾ ਕ੍ਰਿਕਟ ਵਿੱਚ ਇਤਿਹਾਸਕ ਪਾਰੀ :

ODI ਵਿੱਚ ਵੀ ਸਮਿਥ ਨੇ ਯਾਦਗਾਰੀ ਪਾਰੀਆਂ ਖੇਡੀਆਂ | 1993 ਵਿੱਚ ਆਸਟ੍ਰੇਲੀਆ ਦੇ ਖ਼ਿਲਾਫ਼, ਉਨ੍ਹਾਂ ਨੇ ਨਾਬਾਦ 167 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ | ਇਹ ਸਕੋਰ ਉਸ ਸਮੇਂ ODI Format ਵਿੱਚ ਕਿਸੇ ਵੀ ਇੰਗਲੈਂਡ ਦੇ ਬੱਲੇਬਾਜ਼ ਦੁਆਰਾ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਸੀ | ਇਹ ਰਿਕਾਰਡ ਲਗਭਗ 23 ਸਾਲਾਂ ਤੱਕ ਕਾਇਮ ਰਿਹਾ, ਜਿਸ ਨੂੰ 2016 ਵਿੱਚ Alex Hales ਨੇ ਪਾਕਿਸਤਾਨ ਖ਼ਿਲਾਫ਼ 171 ਦੌੜਾਂ ਬਣਾ ਕੇ ਤੋੜਿਆ ਸੀ

ਆਪਣੇ 71 ODI ਮੈਚਾਂ ਵਿੱਚ, ਸਮਿਥ ਨੇ 39.01 ਦੀ ਔਸਤ ਨਾਲ ਕੁੱਲ 2,419 ਦੌੜਾਂ ਬਣਾਈਆਂ

ECB ਅਤੇ ਕ੍ਰਿਕਟ ਕਲੱਬਾਂ ਵੱਲੋਂ ਸ਼ਰਧਾਂਜਲੀ :

ਰੌਬਿਨ ਸਮਿਥ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦਾ ਦਿਹਾਂਤ ਸੋਮਵਾਰ ਨੂੰ ਸਾਊਥ ਪਰਥ ਸਥਿਤ ਉਨ੍ਹਾਂ ਦੇ ਅਪਾਰਟਮੈਂਟ ਵਿੱਚ ਹੋਇਆ | ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ ECB ਦੇ ਪ੍ਰਧਾਨ ਰਿਚਰਡ ਥੌਮਸਨ ਨੇ ਸਮਿਥ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਰਿਚਰਡ ਥੌਮਸਨ ਨੇ ਕਿਹਾ, “ਰੌਬਿਨ ਸਮਿਥ ਇੱਕ ਅਜਿਹੇ ਖਿਡਾਰੀ ਸਨ ਜੋ ਦੁਨੀਆ ਦੇ ਕੁਝ ਸਭ ਤੋਂ ਤੇਜ਼ ਗੇਂਦਬਾਜ਼ਾਂ ਨਾਲ ਬਰਾਬਰ ਦਾ ਮੁਕਾਬਲਾ ਕਰਦੇ ਸਨ। ਉਨ੍ਹਾਂ ਨੇ ਤੇਜ਼ ਗੇਂਦਬਾਜ਼ੀ ਦਾ ਸਾਹਮਣਾ ਇੱਕ ਚੁਣੌਤੀਪੂਰਨ ਅੰਦਾਜ਼ ਨਾਲ ਕੀਤਾ। ਉਨ੍ਹਾਂ ਦਾ ਖੇਡਣ ਦਾ ਤਰੀਕਾ ਅਜਿਹਾ ਸੀ ਕਿ ਇੰਗਲੈਂਡ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ‘ਤੇ ਬਹੁਤ ਮਾਣ ਹੁੰਦਾ ਸੀ

#robinsmith #crickterrobinsmith #robinsmithenglandcrickter #englandcrickernews