ਗੜਸੰਕਰ ਦੇ ਕਸਬਾ ਸੈਲਾਂ ਖੁਰਦ ਵਿਖੇ ਆੜਤ ਦੀ ਦੁਕਾਨ ਤੇ ਹਥਿਆਰ ਬੰਦ ਨਕਾਬਪੋਸਾ ਵਲੋ ਕੀਤੀ ਗਈ ਲੁੱਟ ਦੀ ਵਾਰਦਾਤ, CCTV ਆਈ ਸਾਹਮਣੇ

ਗੜ੍ਹਸ਼ੰਕਰ (ਅਮਰੀਕ ਸਿੰਘ) : ਜਿੱਥੇ ਪੰਜਾਬ ਵਿੱਚ ਲਗਾਤਾਰ ਲੁੱਟਾਂ ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਉੱਥੇ ਹੀ ਲੋਕ ਪੰਜਾਬ ਸਰਕਾਰ ਤੇ ਸਵਾਲੀਆ ਨਿਸਾਨ ਖੜੇ ਕਰ ਰਹੇ ਹਨ, ਪੁਲਿਸ ਵੀ ਜਾਚ ਚੱਲ ਰਹੀ ਦੀ ਗੱਲ ਕਹਿ ਕੇ ਪੱਲਾ ਝਾੜ ਰਹੀ ਹੈ ਬੀਤੀ ਸਾਮ ਘਟਨਾ ਗੜਸੰਕਰ ਦੇ ਕਸਬਾ ਸੈਲਾ ਖੁਰਦ ਦੀ ਅਨਾਜ ਮੰਡੀ ਵਿੱਚ ਢਿੱਲੋਂ ਸੀਡ ਸਟੋਰ ਤੇ ਉਸ ਸਮੇ ਦਹਿਸ਼ਤ ਫੈਲ ਗਈ ਜਦੋ ਤੇਜਧਾਰ ਹਥਿਆਰ ਅਤੇ ਪਿਸਤੌਲ ਦੀ ਨੋਕ ਤੇ ਨਕਾਬਪੋਸ ਲੁਟੇਰਿਆਂ ਵਲੋ ਆੜਤ ਤੇ ਵਿਆਕਤੀਆਂ ਉਪਰ ਹਮਲਾ ਕਰ ਦਿੱਤਾ ਜਾਂਦਾ, ਇਸਦੀ ਸੀਸੀਟੀਵੀ ਵੀ ਸਾਹਮਣੇ ਆਇਆ ਹੈ ਆੜਤ ਤੇ ਮਨੀਮ ਦਾ ਕੰਮ ਕਰਦੇ ਜਖਮੀ ਬਲਵੀਰ ਸਿੰਘ ਨੇ ਦੱਸਿਆ ਕੇ ਅੱਧਾ ਦਰਜਨ ਤੋ ਜਿਆਦਾ ਵਿਆਕਤੀ ਸਟੋਰ ਅੰਦਰ ਦਾਖਲ ਹੋਏ ਅਤੇ ਆੜਤ ਤੇ ਕੰਮ ਕਰ ਰਹੇ ਵਿਆਕਤੀਆਂ ਤੇ ਤਾਬੜਤੋੜ ਹਮਲਾ ਕਰ ਦਿੱਤਾ ਅਤੇ ਮੋਕੇ ਮੋਬਾਇਲ ਫੋਨ ਅਤੇ 7500 ਦੇ ਕਰੀਬ ਦੀ ਨਗਦੀ ਲੁੱਟ ਕੇ ਵਿਆਕਤੀਆਂ ਨੂੰ ਜਖਮੀ ਕਰਕੇ ਫਰਾਰ ਹੋ ਗਏ ਦੁਕਾਨ ਦੇ ਅੰਦਰ ਪਿਆ ਸਮਾਨ ਲੈਪਟਾਪ ਅਤੇ ਖੇਤੀਬਾੜੀ ਦੇ ਸਮਾਨ ਦੀ ਵੀ ਭੰਨਤੋੜ ਕੀਤੀ ਜਿਸ ਦਾ ਸੀਸੀਟੀਵੀ ਸਾਹਮਣੇ ਆਇਆ। ਇਸ ਸਬੰਧ ਵਿੱਚ ਥਾਣਾ ਮਾਹਿਲਪੁਰ ਦੇ ਐਸਐਚੳ ਜਸਵੰਤ ਸਿੰਘ ਸੂਚਨਾ ਮਿਲਦੇ ਹੀ ਮੋਕੇ ਤੇ ਪਹੁੰਚੇ ਜਿਨ੍ਹਾਂ ਵਲੋ ਨਕਾਬਪੋਸਾ ਤੇ ਕਾਰਵਾਈ ਦੀ ਜਾਚ ਸੁਰੂ ਕਰ ਦਿੱਤੀ ਗਈ ਹੈ |