ਪੰਜਾਬ ‘ਚ ‘ਕੋਲਡ ਡੇਅ’ ਦਾ ਕਹਿਰ: ਨਵੇਂ ਸਾਲ ਦੀ ਬਾਰਿਸ਼ ਨੇ ਠਾਰਿਆ ਸੂਬਾ

ਚੰਡੀਗੜ੍ਹ: ਪੰਜਾਬ ਵਿੱਚ ਕੁਦਰਤ ਦੇ ਦੋਹਰੇ ਹਮਲੇ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਇੱਕ ਪਾਸੇ ਨਵੇਂ ਸਾਲ ਦੀ ਸ਼ੁਰੂਆਤ ਬਾਰਿਸ਼ ਨਾਲ ਹੋਈ ਹੈ, ਉੱਥੇ ਹੀ ਦੂਜੇ ਪਾਸੇ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਕਾਰਨ ਮੌਸਮ ਵਿਭਾਗ ਨੇ ਸੂਬੇ ਵਿੱਚ ‘ਆਰੇਂਜ ਅਲਰਟ’ (Orange Alert) ਜਾਰੀ ਕਰ ਦਿੱਤਾ ਹੈ। ਵਧਦੀ ਠੰਡ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲ 7 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ

ਸਕੂਲਾਂ ਲਈ ਅਹਿਮ ਹਦਾਇਤਾਂ :
ਭਾਰੀ ਸੀਤ ਲਹਿਰ ਅਤੇ ਧੁੰਦ ਦੇ ਮੱਦੇਨਜ਼ਰ, ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲ 7 ਜਨਵਰੀ ਤੱਕ ਬੰਦ ਰਹਿਣਗੇ। ਇਹ ਫੈਸਲਾ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ

ਅਗਲੇ 7 ਦਿਨ ਕਿਹੋ ਜਿਹਾ ਰਹੇਗਾ ਮੌਸਮ?

ਮੌਸਮ ਵਿਭਾਗ ਅਨੁਸਾਰ ਆਉਣ ਵਾਲਾ ਹਫ਼ਤਾ ਪੰਜਾਬੀਆਂ ਲਈ ਕਾਫੀ ਚੁਣੌਤੀਪੂਰਨ ਰਹਿਣ ਵਾਲਾ ਹੈ:

ਸੀਤ ਲਹਿਰ ਦਾ ਕਹਿਰ: 2 ਜਨਵਰੀ ਤੋਂ 4 ਜਨਵਰੀ ਦਰਮਿਆਨ ਸੀਤ ਲਹਿਰ ਦਾ ਅਸਰ ਸਭ ਤੋਂ ਵੱਧ ਦੇਖਣ ਨੂੰ ਮਿਲੇਗਾ

ਕੋਲਡ ਡੇਅ (Cold Day): ਦਿਨ ਦਾ ਤਾਪਮਾਨ ਆਮ ਨਾਲੋਂ ਕਾਫੀ ਹੇਠਾਂ ਰਹੇਗਾ, ਜਿਸ ਨਾਲ ਦਿਨ ਵੇਲੇ ਵੀ ਕੰਬਣੀ ਮਹਿਸੂਸ ਹੋਵੇਗੀ

ਬਾਰਿਸ਼ ਦਾ ਅਲਰਟ: ਅਗਲੇ ਦੋ ਦਿਨਾਂ ਦਰਮਿਆਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੁੜ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਸੰਘਣੀ ਧੁੰਦ: ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਦੇ ਨੇੜੇ ਰਹਿ ਸਕਦੀ ਹੈ

ਗੁਰਦਾਸਪੁਰ ਰਿਹਾ ਸਭ ਤੋਂ ਠੰਡਾ
ਬੁੱਧਵਾਰ ਨੂੰ ਪਹਾੜਾਂ ਤੋਂ ਆਈਆਂ ਬਰਫ਼ੀਲੀਆਂ ਹਵਾਵਾਂ ਕਾਰਨ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 3.7 ਡਿਗਰੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ। ਗੁਰਦਾਸਪੁਰ ਸੂਬੇ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ, ਜਿੱਥੇ ਪਾਰਾ 5.2 ਡਿਗਰੀ ਤੱਕ ਡਿੱਗ ਗਿਆ

#PunjabWeather #PunjabWeatherNews #PunjabWeatherUpdate #PunjabLatestNews