ਜ਼ਿਲਾ ਗੁਰਦਾਸਪੁਰ ਦੇ ਧਾਲੀਵਾਲ ਵਿੱਚ ਇੱਕ ਅੱਠਵੀਂ ਫੇਲ ਨੌਜ਼ਵਾਨ ਨੇ ਨਕਲੀ ਨੋਟਾ ਦੀ 2 ਲੱਖ ਦੇ ਕਰੀਬ ਨਕਲੀ ਕਰੰਸੀ ਛਾਪ ਲਈ। ਦੱਸ ਦਈਏ ਕਿ ਇਸ ਨੌਜ਼ਵਾਨ ਨੇ ਸੋਸ਼ਲ ਮੀਡੀਆ ਤੇ ਨਕਲੀ ਨੋਟ ਬਣਾਉਣ ਦਾ ਤਰੀਕਾ ਦੇਖ ਕੇ 2 ਲੱਖ ਦੇ ਕਰੀਬ ਨਕਲੀ ਕਰੰਸੀ ਛਾਪ ਲਈ। ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਸੁਖਪਾਲ ਨੇ ਦੱਸਿਆ ਕਿ ਸੀਆਈ ਏ ਸਟਾਫ਼ ਗੁਰਦਾਸਪੁਰ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ‘ਤੇ ਪੁਲਿਸ ਨੇ ਧਾਰੀਵਾਲ ਪਸਨਾ ਵਿੱਚ ਨਾਕੇਬੰਦੀ ਦੌਰਾਨ ਬਲਦੇਵ ਸਿੰਘ ਉਰਫ ਦੇਬਾ ਪੁੱਤਰ ਬੀਰ ਸਿੰਘ ਨੂੰ ਨਾਕੇ ‘ਤੇ ਰੋਕਿਆ ਅਤੇ ਜਦੋਂ ਇਸ ਦੀ ਤਲਾਸ਼ੀ ਲਈ ਤਾਂ ਇਸ ਦੀ ਜੇਬ ਵਿੱਚੋਂ ਕਰੀਬ 2 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਅਤੇ ਨੋਟ ਛਾਪਣ ਦਾ ਸਮਾਨ ਬਰਾਮਦ ਕੀਤਾ ਗਿਆ ।ਫਿਲਹਾਲ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮੁਲਜ਼ਮ ਦੇ ਖ਼ਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
