ਅੰਮ੍ਰਿਤਪਾਲ ਦੀ ਇੱਕ ਹੋਰ CCTV ਆਈ ਸਾਹਮਣੇ, ਜਿਸ ਚ’ ਰੇਹੜੀ ‘ਚ ਭੱਜਦਾ ਦਿਖਾਈ ਦੇ ਰਿਹਾ ਆ

ਅੰਮ੍ਰਿਤਪਾਲ ਨੂੰ ਫਰਾਰ ਹੋਏ ਕਰੀਬ 103 ਘੰਟੇ ਹੋ ਚੁੱਕੇ ਹਨ ਅਤੇ ਲਗਾਤਾਰ ਆ ਰਹੀਆਂ ਨਵੀਆਂ ਤਸਵੀਰਾਂ ‘ਚ ਹੈਰਾਨੀ ਦੀ ਗੱਲ ਹੈ ਕਿ ਅੰਮ੍ਰਿਤਪਾਲ ਦੀ ਹਾਲਤ ਖਸਤਾ ਹੋ ਰਹੀ ਹੈ। ਫਾਰਚੂਨਰ ਤੋਂ ਮਰਸਡੀਜ਼, ਫਿਰ ਬ੍ਰੀਜ਼ਾ, ਮੋਟਰਸਾਈਕਲ ਤੇ ਘੁੰਮਣ ਵਾਲਾ ਹੁਣ ਅੰਮ੍ਰਿਤਪਾਲ ਸਿੰਘ ਦੀ ਨਵੀਂ ਫੋਟੋ ਸਾਹਮਣੇ ਆਈ ਹੈ ਜਿਸ ਵਿਚ ਉਹ ਦੋ ਪਹੀਏ ‘ਤੇ ਪਹੁੰਚ ਗਿਆ। ਇੱਕ ਨਵੀਂ ਫੋਟੋ ਆਈ ਹੈ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਰੇਹੜੇ ਤੇ ਜਾ ਰਿਹਾ ਹੈ | ਇਸ ਤਸਵੀਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਈ ਤਰ੍ਹਾਂ ਦੇ ਦਾਅਵੇ ਕਰ ਰਹੇ ਅੰਮ੍ਰਿਤਪਾਲ ਦੀ ਹਾਲਤ ਫਿਲਹਾਲ ਠੀਕ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਜਾਂ ਤਾਂ ਉਸਦੀ ਬਾਈਕ ਦਾ ਤੇਲ ਖਤਮ ਹੋ ਗਿਆ ਹੈ ਜਾਂ ਫਿਰ ਬਾਈਕ ਖਰਾਬ ਹੋ ਗਈ ਹੈ।

Tags :