ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਅਨੰਤ ਅੰਬਾਨੀ ਨੂੰ “ਆਂਧਰਾ ਦਾ ਪਿਆਰਾ ਪੁੱਤਰ” ਦੱਸਦਿਆਂ ਰਾਜ ਵਿੱਚ ਵੱਡੇ ਨਿਵੇਸ਼ ਦਾ ਸਵਾਗਤ ਕੀਤਾ।
ਮਦਨਪੱਲੇ ਵਿਖੇ ‘ਇੰਡੀਅਨ ਸਕੂਲ ਆਫ਼ ਐਗਰੀਕਲਚਰ’ ਅਤੇ ਲਗਭਗ 40,000 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹੌਰਟੀਕਲਚਰ ਹੱਬ ਦਾ ਨੀਂਹ ਪੱਥਰ ਰੱਖਣ ਮੌਕੇ ਅਨੰਤ ਅੰਬਾਨੀ ਨੇ ਆਂਧਰਾ ਪ੍ਰਦੇਸ਼ ਵਿੱਚ 1 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ। ਉਨ੍ਹਾਂ ਮੁਤਾਬਕ, ਇਸ ਨਿਵੇਸ਼ ਨਾਲ ਰਾਜ ਵਿੱਚ ਲਗਭਗ 3 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ।
ਇਸ ਮੌਕੇ ਅਨੰਤ ਅੰਬਾਨੀ ਨੇ ਕਿਹਾ, “ਮੈਨੂੰ ਆਂਧਰਾ ਦਾ ਪੁੱਤਰ ਸਮਝੋ ਅਤੇ ਹੁਕਮ ਦਿਓ।” ਉਨ੍ਹਾਂ ਨੇ ਖੇਤੀਬਾੜੀ ਅਤੇ ਬਾਗਬਾਨੀ ਖੇਤਰ ਵਿੱਚ ਤਕਨਾਲੋਜੀ, ਸਿੱਖਿਆ ਅਤੇ ਆਧੁਨਿਕ ਤਰੀਕਿਆਂ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ‘ਇੰਡੀਅਨ ਸਕੂਲ ਆਫ਼ ਐਗਰੀਕਲਚਰ’ ਦਾ ਉਦੇਸ਼ ਕਿਸਾਨਾਂ ਨੂੰ ਆਧੁਨਿਕ ਖੇਤੀਬਾੜੀ ਦੀ ਸਿਖਲਾਈ ਅਤੇ ਗਿਆਨ ਪ੍ਰਦਾਨ ਕਰਨਾ ਹੈ, ਤਾਂ ਜੋ ਹਰ ਕਿਸਾਨ ਆਪਣੇ ਖੇਤ ਦਾ “CEO” ਬਣ ਸਕੇ
