ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਹ 77 ਸਾਲਾਂ ਦੇ ਸਨ। ਮਹਾਨ ਸਪਿਨਰ ਨੇ 1967 ਅਤੇ 1979 ਦੇ ਵਿਚਕਾਰ ਭਾਰਤ ਲਈ 67 ਟੈਸਟ ਮੈਚ ਖੇਡ ਕੇ 266 ਵਿਕਟਾਂ ਲਈਆਂ ਸਨ। ਉਨ੍ਹਾਂ ਨੇ 10 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਸੱਤ ਵਿਕਟਾਂ ਹਾਸਲ ਕੀਤੀਆਂ ਸਨ। ਬਿਸ਼ਨ ਸਿੰਘ ਬੇਦੀ ਆਪਣੀ ਸ਼ਾਨਦਾਰ ਸਪਿਨ ਗੇਂਦਬਾਜ਼ੀ ਲਈ ਜਾਣੇ ਜਾਂਦੇ ਸਨ।
ਉਨ੍ਹਾਂ 22 ਟੈਸਟ ਮੈਚਾਂ ਵਿੱਚ ਭਾਰਤ ਦੀ ਕਪਤਾਨੀ ਵੀ ਕੀਤੀ। ਬਿਸ਼ਨ ਬੇਦੀ 1966 ਤੋਂ 1979 ਤੱਕ ਭਾਰਤ ਲਈ ਖੇਡੇ ਸਨ। ਉਨ੍ਹਾਂ ਦਾ ਜਨਮ 25 ਸਤੰਬਰ 1946 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਬਿਸ਼ਨ ਸਿੰਘ ਬੇਦੀ 60 ਅਤੇ 70 ਦੇ ਦਹਾਕੇ ਦੇ ਮਸ਼ਹੂਰ ਭਾਰਤੀ ਸਪਿਨ ਕੁਆਰਟਰ ਦਾ ਹਿੱਸਾ ਸਨ, ਜਿਨ੍ਹਾਂ ਨੇ ਦੁਨੀਆ ਭਰ ਦੇ ਬੱਲ਼ੇਬਾਜ਼ਾਂ ਵਿਚ ਖੌਫ ਪੈਦਾ ਕਰ ਦਿੱਤਾ ਸੀ।
