ਚਾਰਜਿੰਗ ਤੇ ਲੱਗੇ ਫੋਨ ਵਿੱਚ ਹੋਇਆ ਜ਼ੋਰਦਾਰ ਧਮਾਕਾ, 3 ਲੋਕ ਗੰਭੀਰ ਜ਼ਖਮੀ

ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ‘ਚ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਚਾਰਜਿੰਗ ਦੌਰਾਨ ਮੋਬਾਇਲ ਫੋਨ ‘ਚ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਹਨਾ ਵਿੱਚੋ ਇੱਕ ਦੀ ਹਾਲਤ ਨਾਜੁਕ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਨਾਸਿਕ ਜ਼ਿਲ੍ਹੇ ਦੇ ਉੱਤਮਨਗਰ ਇਲਾਕੇ ਵਿੱਚ ਸਵੇਰੇ 6 ਵਜੇ ਵਾਪਰਿਆ।

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨਾ ਸਿਰਫ ਘਰ ਨੂੰ ਨੁਕਸਾਨ ਪਹੁੰਚਿਆ ਸਗੋਂ ਆਸ-ਪਾਸ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਜਿੱਥੇ ਮੋਬਾਈਲ ਫੋਨ ਚਾਰਜਰ ‘ਤੇ ਸੀ, ਉੱਥੇ ਇੱਕ ਪਰਫਿਊਮ ਲੱਗਾ ਹੋਇਆ ਸੀ, ਜਿਸ ਕਾਰਨ ਧਮਾਕੇ ਨਾਲ ਇੰਨਾ ਵੱਡਾ ਨੁਕਸਾਨ ਹੋਇਆ ਹੈ।

Tags :