ਅਰਬਪਤੀ ਕਾਰੋਬਾਰੀ ਨੇ ਆਪਣੇ ਜੱਦੀ ਪਿੰਡ ਦੇ ਲੋਕਾਂ ਨੂੰ 1500 ਕਰੋੜ ਰੁਪਏ ਕੀਤੇ ਦਾਨ, ਚਮਕੀ ਕਿਸਮਤ

ਇੱਕ ਅਰਬਪਤੀ ਕਾਰੋਬਾਰੀ ਨੇ ਆਪਣੇ ਜੱਦੀ ਪਿੰਡ ਦੇ ਲੋਕਾਂ ਨੂੰ ਅਜਿਹਾ ਸਰਪ੍ਰਾਈਜ਼ ਦਿੱਤਾ ਕਿ ਪਿੰਡ ਵਾਸੀ ਹੈਰਾਨ ਹੋ ਗਏ। ਮਿਲੀ ਜਾਣਕਾਰੀ ਅਨੁਸਾਰ, ਪ੍ਰਾਪਰਟੀ ਡਿਵੈਲਪਰ 2ooyoung ਗਰੁੱਪ ਦੇ ਸੰਸਥਾਪਕ ਲੀ ਜੋਂਗ ਕੀਓਨ ਜੋ ਕਿ 82 ਸਾਲਾ ਜੋਂਗ ਦੱਖਣੀ ਕੋਰੀਆ ਦਾ ਰਹਿਣ ਵਾਲਾ ਹੈ। ਹਾਲ ਹੀ ਵਿੱਚ, ਉਸਨੇ ਸਨਚਿਓਨ ਸ਼ਹਿਰ ਦੇ ਇੱਕ ਛੋਟੇ ਜਿਹੇ ਪਿੰਡ ਉਨਪਯੋਂਗ-ਰੀ ਦੇ ਲੋਕਾਂ ਨੂੰ ਲਗਭਗ 58-58 ਲੱਖ ਰੁਪਏ ਦਾਨ ਕਰ ਦਿੱਤੇ। ਉਨ੍ਹਾਂ ਪਿੰਡ ਦੇ ਵਿਦਿਆਰਥੀਆਂ ਵਿੱਚ ਇਤਿਹਾਸ ਦੀਆਂ ਕਿਤਾਬਾਂ ਅਤੇ ਟੂਲਸੈੱਟ ਵੀ ਵੰਡੇ। ਇਸ ਅਨਪਯੋਂਗ-ਰੀ ਪਿੰਡ ਵਿੱਚ ਕੁੱਲ 280 ਪਰਿਵਾਰ ਰਹਿੰਦੇ ਹਨ। ਇੰਨਾ ਹੀ ਨਹੀਂ ਉਸਨੇ ਆਪਣੇ ਸਕੂਲ ਸਮੇਂ ਦੇ ਦੋਸਤਾਂ ਨੂੰ ਲੱਖਾਂ ਰੁਪਏ ਗਿਫਟ ਵੀ ਕਰ ਦਿੱਤੇ। ਕੁੱਲ ਮਿਲਾ ਕੇ ਜੋਂਗ ਨੇ 1500 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਦਿੱਤਾ ਹੈ। ਲੋਕ ਉਸ ਦੀ ਦਰਿਆਦਿਲੀ ਦੀ ਤਾਰੀਫ਼ ਕਰ ਰਹੇ ਹਨ।
1941 ਵਿੱਚ ਜਨਮੇ ਜੋਂਗ ਨੇ 1970 ਵਿੱਚ ਇੱਕ ਰੀਅਲ ਅਸਟੇਟ ਡਿਵੈਲਪਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਅੱਜ ਉਨ੍ਹਾਂ ਦੀ ਕੁੱਲ ਜਾਇਦਾਦ ਡੇਢ ਲੱਖ ਕਰੋੜ ਰੁਪਏ ਦੇ ਕਰੀਬ ਹੈ। ਉਹ ਦੱਖਣੀ ਕੋਰੀਆ ਦੇ ਚੋਟੀ ਦੇ ਅਮੀਰਾਂ ਵਿੱਚੋਂ ਇੱਕ ਹੈ

Tags :