ਡੇਰਾ ਬਾਬਾ ਨਾਨਕ ਕੋਰੀਡੋਰ ‘ਤੇ ਮੰਡਰਾਇਆ ਹੜ ਦਾ ਖ਼ਤਰਾ, 2 ਦਿਨ ਬੰਦ ਰਹੇਗੀ ਯਾਤਰਾ

ਕਰਤਾਰਪੁਰ: ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਣ ਕਰਤਾਰਪੁਰ ਸਾਹਿਬ ਯਾਤਰਾ ਰੱਦ ਕਰ ਦਿੱਤੀ ਗਈ ਹੈ। ਦਰਅਸਲ, ਭਾਰਤ ਪਾਕਿਸਤਾਨ ਸਰਹੱਦ ‘ਤੇ ਡੇਰਾ ਬਾਬਾ ਨਾਨਕ ਦੇ ਪਾਸ ਬਣੇ ਕੋਰਿਡੋਰ ਵਿਚ ਜੀਰੋ ਲਾਈਨ ਦੇ ਕੋਲ ਮੌਜੂਦ ਰਾਵੀ ਨਦੀ ਦਾ ਪਾਣੀ ਭਰ ਗਿਆ ਹੈ।

ਇਸ ਦੇ ਚਲਦੇ ਦਰਸ਼ਨ ਕਰਨ ਆਏ 20 ਸ਼ਰਧਾਲੂਆਂ ਨੂੰ ਅੱਜ ਪਾਕਿਸਤਾਨ ਕੋਰੀਡੋਰ ਵਿਚ ਪ੍ਰਵੇਸ਼ ਕਰਨ ਤੋਂ ਰੋਕ ਦਿਤਾ ਗਿਆ। ਭਾਰਤ ਦੀ ਤਰਫ ਤੋਂ ਪਾਕਿਸਤਾਨ ਜਾਣ ਵਾਲੇ ਰਾਸ਼ਤੇ ‘ਤੇ ਵੀ ਪਾਣੀ ਭਰ ਗਿਆ ਹੈ। ਇਸ ਤੋ ਇਲਾਵਾ, ਗੁਰਦਾਸਪੁਰ ਜਿਲਾ ਪ੍ਰਸ਼ਾਸਕ ਨੇ ਯਾਤਰਾ ਨੂੰ 2 ਦਿਨ ਰੋਕਣ ਲਈ ਪ੍ਰਸਤਾਵ ਦਿੱਤਾ ਹੈ। ਹਾਲਾਂਕਿ ਇਸਦੇ ਅੰਤਿਮ ਫੈਸਲੇ ਲਈ BSF ਅਤੇ ਪਾਕਿਸਤਾਨ ਰੇਂਜਰਸ ਦੇ ਵਿਚਕਾਰ ਫਲੈਗ ਮੀਟਿੰਗ ਚਲ ਰਹੀ ਹੈ, ਜਿਸਦਾ ਫੈਸਲਾ ਕੁਝ ਦੇਰ ਵਿੱਚ ਆ ਸਕਦਾ ਹੈ।