ਹਰਜੋਤ ਬੈਂਸ ਦੇ ਵਿਆਹ ਚ’ ਪਹੁੰਚੇ ਅਰਵਿੰਦ ਕੇਜਰੀਵਾਲ ਤੇ CM ਭਗਵੰਤ ਮਾਨ

ਹਰਜੋਤ ਸਿੰਘ ਬੈਂਸ ਤੇ ਜੋਤੀ ਯਾਦਵ ਅੱਜ ਵਿਆਹ ਦੇ ਬੰਧਨ ਚ’ ਬੱਝ ਗਏ ਨੇ ਤੇ ਅੱਜ ਇਨ੍ਹਾਂ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਵਿਆਹ ਸਮਾਗਮ ਵਿਚ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਦੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਤਲੁਜ ਸਦਨ ਪਹੁੰਚੇ ਨੇ । ਜਿੱਥੇ ਉਨ੍ਹਾਂ ਨੇ ਦੋਵਾਂ ਪਰਿਵਾਰ ਨੂੰ ਦਿੱਤੀਆਂ ਮੁਬਾਰਕਾਂ ਦਿੱਤੀਆਂ ਓਥੇ ਹੀ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ । ਦੱਸਦੀਏ ਅੱਜ ਸਵੇਰੇ 8 ਵਜੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ IPS ਜੋਤੀ ਯਾਦਵ ਨਾਲ ਨੰਗਲ ਦੇ ਗੁਰਦੁਆਰਾ ਵਿਭੌਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਅਨੰਦ ਕਾਰਜ ਹੋਏ ਨੇ ਤੇ ਜਿਥੇ ਹੁਣ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਨੇ

Tags :