ਅੱਜਕੱਲ੍ਹ ਟੈਲੀਗ੍ਰਾਮ ‘ਤੇ ਵੀ ਸਕੀਮਾਂ ਅਤੇ ਪੇਸ਼ਕਸ਼ਾਂ ਦੀ ਇਸ਼ਤਿਹਾਰਬਾਜ਼ੀ ਸ਼ੁਰੂ ਹੋ ਗਈ ਹੈ। ਗਰੁੱਪ ਚੈਟ ‘ਤੇ ਕਈ ਤਰ੍ਹਾਂ ਦੇ ਕਾਰਡ ਅਤੇ ਲਿੰਕ ਸ਼ੇਅਰ ਕੀਤੇ ਜਾਂਦੇ ਹਨ, ਜਿਸ ‘ਚ ਫੋਨ ਆਫਰਸ ਦਾ ਵੇਰਵਾ ਦਿੱਤਾ ਜਾਂਦਾ ਹੈ। ਜਿਸਦੇ ਵਿੱਚ ਦੱਸਿਆ ਜਾਦਾ ਹੈ ਕਿ ਤੁਹਾਨੂੰ ਸਸਤੇ ਰੇਟਾਂ ਤੇ ਆਈਫੋਨ ਦਿੱਤੇ ਜਾਣਗੇ। ਜੇ ਤੁਹਾਨੂੰ ਵੀ ਅਜਿਹਾ ਕੋਈ ਮੈਸੇਜ ਮਿਲਦਾ ਹੈ ਤਾਂ ਆਰਡਰ ਕਰਨ ਤੋਂ ਪਹਿਲਾਂ ਸਾਵਧਾਨ ਹੋ ਜਾਓ। ਆਈਫੋਨ ਡਿਸਕਾਊਂਟ ਆਫਰ ਨੂੰ ਟੈਲੀਗ੍ਰਾਮ ‘ਤੇ ਬਹੁਤ ਹੀ ਚਲਾਕੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਇਕ ਤਸਵੀਰ ਦੇ ਮੁਤਾਬਕ 8 ਹਜ਼ਾਰ ਰੁਪਏ ‘ਚ ਆਈਫੋਨ ਅਤੇ 4 ਤੋਂ 5 ਹਜ਼ਾਰ ਰੁਪਏ ‘ਚ ਗੂਗਲ ਪਿਕਸਲ ਅਤੇ ਹੋਰ ਪ੍ਰੀਮੀਅਮ ਕੁਆਲਿਟੀ ਦੇ ਸਮਾਰਟਫੋਨ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਹ ਪੇਸ਼ਕਸ਼ਾਂ ਪੂਰੀ ਤਰ੍ਹਾਂ ਝੂਠੀਆਂ ਹਨ। ਧਿਆਨ ਰਹੇ ਕਿ ਆਈਫੋਨ ਜਾਂ ਹੋਰ ਸਮਾਰਟਫੋਨ ‘ਤੇ ਆਨਲਾਈਨ ਆਫਰ ਜ਼ਰੂਰ ਉਪਲਬਧ ਹਨ ਪਰ ਇੰਨੀਆਂ ਸਸਤੀਆਂ ਕੀਮਤਾਂ ‘ਤੇ ਪ੍ਰੀਮੀਅਮ ਡਿਵਾਈਸ ਪ੍ਰਾਪਤ ਕਰਨਾ ਸੰਭਵ ਨਹੀਂ ਹੈ। ਇਹ ਸਰਾਸਰ ਧੋਖਾਧੜੀ ਦਾ ਮਾਮਲਾ ਹੈ, ਇਸ ਲਈ ਅਜਿਹੀਆਂ ਪੇਸ਼ਕਸ਼ਾਂ ਤੋਂ ਦੂਰ ਰਹੋ।
ਸਾਈਬਰ ਦੋਸਤ ਨੇ ਅਲਰਟ ਦੇਣ ਵਾਲੇ ਐਕਸ-ਹੈਂਡਲ ‘ਤੇ ਪੋਸਟ ਕੀਤਾ ਹੈ। ਇਹ ਵੀ ਸੰਭਵ ਹੈ ਕਿ ਸਸਤੇ ਭਾਅ ‘ਤੇ ਵੇਚਿਆ ਜਾ ਰਿਹਾ ਆਈਫੋਨ ਨੁਕਸਦਾਰ ਜਾਂ ਚੋਰੀ ਦਾ ਮਾਲ ਹੋਵੇ। ਨਾਲ ਹੀ, ਅਜਿਹੀਆਂ ਡਿਵਾਈਸਾਂ ‘ਤੇ ਕੋਈ ਵਾਰੰਟੀ ਜਾਂ ਵਾਪਸੀ ਨੀਤੀ ਨਹੀਂ ਹੋਵੇਗੀ।