ਨਿਸ਼ਾਨ ਸਾਹਿਬ ਚੜਾਉਦੇ ਸਮੇਂ 2 ਵਿਅਕਤੀਆ ਦੀ ਕਰੰਟ ਲੱਗਣ ਦੇ ਕਾਰਣ ਹੋਈ ਮੌਤ

ਜਲੰਧਰ-  ਨਕੋਦਰ ਤੋਂ ਜੰਡਿਆਲਾ ਰੋਡ ਤੇ ਸਥਿੱਤ ਪਿੰਡ ਸ਼ੰਕਰ ਵਿੱਚ ਇੱਕ ਧਾਰਮਿਕ ਥਾਂ ਉਤੇ ਨਿਸ਼ਾਨ ਸਾਹਿਬ ਚੜ੍ਹਾਉਦੇ ਸਮੇਂ 2 ਲੋਕਾ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਜਗਦੀਸ਼ ਸਿੰਘ ਨੇ ਦੱਸਿਆ ਕਿ ਅੱਜ ਵਿਸਾਖੀ ਤੇ ਨਿਸ਼ਾਨ ਸਾਹਿਬ ਚੜ੍ਹਾ ਰਹੇ ਸਨ ਤੇ ਅਚਾਨਕ ਭਾਣਾ ਵਾਪਰ ਗਿਆ ।

ਉੱਪਰ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਤਾਰਾਂ ਹਨ ਤੇ ਕਰੰਟ ਲੰਗਣ ਨਾਲ ਉਹਨਾਂ ਦੇ ਭਰਾ ਬੂਟਾ ਸਿੰਘ 62 ਸਾਲ ਤੇ ਮਹਿੰਦਰਪਾਲ 42 ਸਾਲ ਦੀ ਮੌਤ ਹੋ ਗਈ। ਹਾਦਸੇ ਵਿੱਚ ਤਿੰਨ ਵਿਅਕਤੀ ਜ਼ਖਮੀ ਹੋ ਗਏ ਜਿਹੜੇ ਜਲੰਧਰ ਦੇ ਕਿਸੇ ਹਸਪਤਾਲ ਵਿੱਚ ਜੇਰੇ ਇਲਾਜ਼ ਹਨ।

Tags :