(ਰੋਪੜ) : ਅੱਜ ਲੈਮਰਿਨ ਟੈਕ ਸਕਿਲ ਯੂਨੀਵਰਸਿਟੀ, ਪੰਜਾਬ ਰੈਲਮਾਜਰਾ ਵਿਖੇ ਆਸ ਪਾਸ ਦੇ ਲੱਗਭਗ 40 ਪਿੰਡਾਂ ਦੇ ਪੰਚਾਂ ਅਤੇ ਸਰਪੰਚਾਂ ਨੇ ਐਲ.ਟੀ.ਐਸ.ਯੂ ਦੇ ਚਾਂਸਲਰ ਸ੍ਰ ਨਿਰਮਲ ਸਿੰਘ ਰਾਇਤ ਨਾਲ ਮੁਲਾਕਾਤ ਕਰਕੇ ਰਾਬਤਾ ਕਾਇਮ ਕੀਤਾ।
ਇਹ ਪਹਿਲੀ ਵਾਰ ਹੋਇਆ ਕਿ ਆਸ-ਪਾਸ ਦੇ ਪਿੰਡਾਂ ਵਾਸੀਆਂ ਨੇ ਯੂਨੀਵਰਸਿਟੀ ਦੇ ਚਾਂਸਲਰ ਨਾਲ ਸਿੱਧੀ ਮੁਲਾਕਾਤ ਕੀਤੀ। ਸ੍ਰ ਨਿਰਮਲ ਸਿੰਘ ਰਾਇਤ ਨੇ ਇਸ ਰਾਬਤੇ ਦੇ ਅਭਾਵ ਨੂੰ ਦੂਰ ਕਰਦਿਆਂ, ਸਾਂਝ ਨੂੰ ਮਜ਼ਬੂਤ ਕਰਨ ਵਾਲੀ ਸ਼ੁਰੂਆਤ ਕੀਤੀ।
ਇਸ ਮੌਕੇ ਉਨ੍ਹਾਂ ਮੋਹਤਵਾਰ ਸਖਸ਼ੀਅਤਾਂ, ਪੰਚਾਂ, ਸਰਪੰਚਾਂ ਨੇ ਸ੍ਰ ਨਿਰਮਲ ਸਿੰਘ ਰਾਇਤ ਨੂੰ ਲੈਮਰਿਨ ਟੈਕ ਸਕਿਲ ਯੂਨੀਵਰਸਿਟੀ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਨਿਗਰਾਨੀ ਹੇਠ ਚਲਾਉਣ, ਗਰੀਬ ਤੇ ਹੁਸ਼ਿਆਰ ਵਿਦਿਆਰਥੀਆਂ ਦੀ ਮਦਦ ਜਾਰੀ ਰੱਖਣ ਅਤੇ ਪਿੰਡਾਂ ਦੀ ਭਲਾਈ ਲਈ ਕੰਮ ਕਰਨ ਲਈ ਵੀ ਆਪਣੀਆਂ ਸਿਫਾਰਸ਼ਾਂ ਦਿੱਤੀਆਂ।
ਸ੍ਰ ਨਿਰਮਲ ਸਿੰਘ ਰਾਇਤ ਨੇ ਵਿਸ਼ਵਾਸ ਦਿਵਾਇਆ ਕਿ ਉਹ ਨਸ਼ਿਆਂ ਵਿਰੁੱਧ ਇੱਕ ਵਿਸ਼ੇਸ਼ ਮੁਹਿੰਮ ਚਲਾਉਣਗੇ, ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਇਲਾਕਿਆ ਵਿੱਚ ਲਿਆਉਣਗੇ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਕ ਨਵਾਂ ਸਿਹਤਮੰਦ ਜੀਵਨ ਜੀਉਣ ਦੀ ਪ੍ਰੇਰਣਾ ਮਿਲੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਉਹ ਨਿਰੰਤਰ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਰਹਿਣਗੇ।
ਇਸ ਮੌਕੇ ਯੂਨੀਵਰਸਿਟੀ ਵੱਲੋਂ ਵਾਇਸ ਚਾਂਸਲਰ ਡਾ. ਏ.ਐਸ. ਚਾਵਲਾ, ਰਜਿਸਟ੍ਰਾਰ ਬੀ.ਐੱਸ. ਸਤਿਆਲ, ਚੀਫ ਫਾਇਨੈਂਸ ਅਫਸਰ ਵਿਮਲ ਮਨਹੋਤਰਾ ਮੌਜੂਦ ਸਨ।
ਸਰਪੰਚ ਸਿਕੰਦਰ ਸਿੰਘ, ਪ੍ਰਧਾਨ ਸੁਰਿੰਦਰ, ਸਤਪਾਲ ਸਰਪੰਚ, ਸੁਰਿੰਦਰ ਸ਼ਰਮਾ, ਮੋਹਨ ਗੁਪਤਾ, ਜਸਵਿੰਦਰ ਸਿੰਘ, ਬਹਾਦੁਰ ਪੰਚ, ਮਖਨ ਪੰਚ, ਦਰਸ਼ਨ ਪੰਚ, ਹਰਭਜਨ ਲਾਲ, ਪ੍ਰਭਾਕਰ ਸਿੰਘ, ਸੰਜੀਵ ਸੋਨੂ, ਜਗਤਾਰ ਖਾਨ, ਸੁਖਦੇਵ ਬੋਬੀ, ਸਤਪਾਲ, ਬਲਦੇਵ ਰਾਇ ਆਦਿ ਵੀ ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ



