ਸਮਰਾਲਾ : ਲੁਧਿਆਣਾ ਦੇ ਸਮਰਾਲਾ ਇਲਾਕੇ ਵਿੱਚ ਸਥਿਤ ਘੁਲਾਲ ਟੋਲ ਪਲਾਜ਼ਾ ‘ਤੇ ਇੱਕ ਕਾਰ ਸਵਾਰ ਚਾਰ ਵਿਅਕਤੀਆਂ ਵੱਲੋਂ ਟੋਲ ਮੈਨੇਜਰ ਯਾਦਵਿੰਦਰ ਸਿੰਘ ‘ਤੇ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਮਲੇ ਵਿੱਚ ਯਾਦਵਿੰਦਰ ਸਿੰਘ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਗੋਲੀਬਾਰੀ ਦੀ ਖ਼ਬਰ ਮਿਲਦੇ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜ਼ਖਮੀ ਯਾਦਵਿੰਦਰ ਸਿੰਘ ਨੂੰ ਤੁਰੰਤ ਸਮਰਾਲਾ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਪਹਿਲੀ ਸਹਾਇਤਾ ਦੇਣ ਤੋਂ ਬਾਅਦ ਚੰਡੀਗੜ੍ਹ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ। ਡਾ. ਹਰਮੇਸ਼ ਦੇ ਅਨੁਸਾਰ, ਮਰੀਜ਼ ਨੂੰ ਇੱਕ ਗੋਲੀ ਲੱਗੀ ਹੈ ਜਦਕਿ ਇੱਕ ਹੋਰ ਗੋਲੀ ਉਸਦੇ ਕੋਲੋਂ ਲੰਘੀ ਹੈ। ਉਸ ਦੇ ਸਰੀਰ ‘ਤੇ ਕੁਝ ਹੋਰ ਮਾਮੂਲੀ ਸੱਟਾਂ ਵੀ ਹਨ।
ਘਟਨਾ ਤੋਂ ਬਾਅਦ ਸਮਰਾਲਾ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਅਨੁਸਾਰ ਇਹ ਮਾਮਲਾ ਪੁਰਾਣੀ ਰੰਜਿਸ਼ ਨਾਲ ਜੁੜਿਆ ਹੋਇਆ ਲੱਗਦਾ ਹੈ। ਯਾਦਵਿੰਦਰ ਸਿੰਘ ਪਹਿਲਾਂ ਅੰਮ੍ਰਿਤਸਰ ਨੇੜੇ ਢਿਲੋਂ ਟੋਲ ਪਲਾਜ਼ਾ ‘ਤੇ ਨੌਕਰੀ ਕਰਦਾ ਸੀ, ਜਿੱਥੇ ਉਸ ਦੀ ਨਛੱਤਰ ਸਿੰਘ ਨਾਂ ਦੇ ਵਿਅਕਤੀ ਨਾਲ ਤਕਰਾਰ ਹੋਈ ਸੀ। ਪੁਲਿਸ ਦਾ ਮੰਨਣਾ ਹੈ ਕਿ ਇਹ ਹਮਲਾ ਉਸੀ ਰੰਜਿਸ਼ ਦਾ ਨਤੀਜਾ ਹੋ ਸਕਦਾ ਹੈ।
DSP ਨੇ ਕਿਹਾ ਕਿ ਪੁਲਿਸ ਸਾਰੇ ਤੱਥਾਂ ਦੀ ਜਾਂਚ ਕਰ ਰਹੀ ਹੈ ਤੇ ਜ਼ਿੰਮੇਵਾਰਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਮਾਮਲੇ ਦੀ ਗੁੱਥੀ ਸੁਲਝਾ ਲਈ ਜਾਵੇਗੀ

#ludhiananews #samralanews #trendingnews #punjablatestnews
