ਪਿਟਬੁੱਲ ਨੇ ਖੇਡ ਰਹੇ ਬੱਚੇ ਦਾ ਨੋਚਿਆ ਚਿਹਰਾ, ਇਲਾਜ ਜਾਰੀ

ਤਰਨਤਾਰਨ ਦੇ ਪਿੰਡ ਤੁੜ ਵਿੱਚ ਇਕ ਪਿਟਬੁੱਲ ਕੁੱਤੇ ਵੱਲੋਂ ਘਰ ਦੇ ਬਾਹਰ ਖੇਡ ਰਹੇ ਬੱਚਿਆਂ ਤੇ ਹਮਲਾ ਕਰ ਦਿੱਤਾ ਗਿਆ। ਕੁੱਤੇ ਦੇ ਹਮਲੇ ਵਿੱਚ ਚਾਰ ਸਾਲਾਂ ਮਾਸੂਮ ਬੱਚਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮਾਸੂਮ ਬੱਚੇ ਐਸ਼ਦੀਪ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ਼ ਲਈ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।

ਮਾਸੂਮ ਐਸ਼ਦੀਪ ਦੇ ਮਾਪਿਆਂ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਉਨ੍ਹਾਂ ਦੇ ਗਵਾਂਡੀਆਂ ਵੱਲੋਂ ਰੱਖੇ ਪਿਟਬੁੱਲ ਕੁੱਤੇ ਵੱਲੋਂ ਐਸ਼ ਤੇ ਹਮਲਾ ਕਰ ਦਿੱਤਾ। ਜਿਸਦੇ ਕਾਰਣ ਉਸਦਾ ਚਿਹਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

Tags :