ਕਪੂਰਥਲਾ : ਪੰਜਾਬ ਚ’ ਮੌਸਮ ਨੇ ਕਰਵਟ ਬਦਲ ਲਈ ਹੈ, ਜੇ ਗੱਲ ਕਰੀਏ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਦੀ ਜਿੱਥੇ ਅੱਜ ਸਵੇਰੇ ਸੀਜ਼ਨ ਦੀ ਪਹਿਲੀ ਧੁੰਦ ਡਿੱਗਣ ਨਾਲ ਤਾਪਮਾਨ ਲਗਭਗ 4 ਡਿਗਰੀ ਸੈਲਸੀਅਸ ਤੱਕ ਘੱਟ ਗਿਆ ਹੈ। ਧੁੰਦ ਨੇ ਗਰਮੀ ਤੋਂ ਕੁਝ ਰਾਹਤ ਤਾਂ ਦਿੱਤੀ ਹੈ, ਪਰ ਵਿਜ਼ੀਬਿਲਟੀ ਘੱਟ ਹੋਣ ਕਾਰਨ ਯਾਤਰੀਆਂ ਨੂੰ ਦਿਨ ਦੇ ਸਮੇਂ ਵੀ ਆਪਣੇ ਵਾਹਨਾਂ ਦੀਆਂ ਲਾਈਟਾਂ ਜਲਾਉਣੀਆਂ ਪੈ ਰਹੀਆਂ ਹਨ। ਧੁੰਦ ਨਾਲ ਨਮੀ ਵਧ ਗਈ ਹੈ ਤੇ ਜਿਸਦਾ ਸਿੱਧਾ ਅਸਰ ਹੁਣ ਝੋਨੇ ਦੀ ਕਟਾਈ ‘ਤੇ ਪੈਣ ਦੀ ਸੰਭਾਵਨਾ ਹੈ।
ਰਿਪੋਰਟਾਂ ਅਨੁਸਾਰ, ਸ਼ਨੀਵਾਰ ਸਵੇਰੇ 6 ਵਜੇ ਫਗਵਾੜਾ ਦਾ ਤਾਪਮਾਨ 25 ਡਿਗਰੀ ਸੈਲਸੀਅਸ ਸੀ, ਜਦਕਿ ਅੱਜ ਸਵੇਰੇ ਇਹ ਘੱਟ ਕੇ 21 ਡਿਗਰੀ ਸੈਲਸੀਅਸ ਰਹਿ ਗਿਆ। ਇਸ ਨਾਲ ਮੌਸਮ ਗਰਮ ਤੋਂ ਠੰਡਾ ਹੋ ਗਿਆ ਹੈ। ਸਵੇਰੇ ਦੇ ਸਮੇਂ ਲੋਕਾਂ ਨੂੰ ਅੱਧੀਆਂ ਬਾਂਹਾਂ ਵਾਲੇ ਕੱਪੜਿਆਂ ਦੀ ਥਾਂ ਪੂਰੀਆਂ ਬਾਂਹਾਂ ਵਾਲੇ ਕੱਪੜੇ ਪਹਿਨਣੇ ਪਏ। ਕੱਲ੍ਹ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਮੌਸਮ ਵਿਭਾਗ ਦੇ ਅਨੁਸਾਰ, ਰਾਤ ਦੇ ਸਮੇਂ ਤਾਪਮਾਨ ਹੋਰ ਘੱਟ ਕੇ 18 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਅਗਲੇ 2 ਤੋਂ 3 ਦਿਨਾਂ ਦੌਰਾਨ ਮੌਸਮ ਵਿੱਚ ਉਤਾਰ-ਚੜ੍ਹਾਅ ਦੇ ਨਾਲ ਗਰਮ ਦਿਨ, ਹਲਕੀਆਂ ਠੰਡੀਆਂ ਰਾਤਾਂ ਅਤੇ ਕਦੇ-ਕਦੇ ਬੱਦਲ ਗਰਜ-ਤੂਫ਼ਾਨ ਦੀ ਸੰਭਾਵਨਾ ਹੈ